********ਕੁੜੀ ਪੁੜੀ ਜਹਰ ਵਰਗੀ********

********ਕੁੜੀ ਪੁੜੀ ਜਹਰ ਵਰਗੀ********
********************************
ਕੁੜੀ ਪੁੜੀ ਜਹਰ ਵਰਗੀ , ਮੈਨੂੰ ਮਾਰ ਮੁਕਾਵੇਗੀ,
ਸਾਹਾਂ ਦੀ ਲੜੀ ਚੰਦਰੀ,ਇਕ ਦਿਨ ਟੁੱਟ ਜਾਵੇਗੀ।
ਹਰ ਪਲ ਹਰ ਦਮ ਮੇਰੇ, ਔ ਦਿਲ ਵਿਚ ਵਸਦੀ ਹੈ,
ਜਿੰਵੇ ਬੀਨ ਸਪੇਰੇ ਦੀ , ਨਾਗਿਨ ਵੇਹੜੇ ਚ ਵਜਦੀ ਹੈ,
ਜਿੰਦ ਮਰ ਜਾਣੀ ਡਰਦੀ,ਸਪਣੀ ਬਣ ਡਸ ਜਾਵੇਗੀ।
ਕੁੜੀ ਪੁੜੀ ਜਹਰ ਵਰਗੀ , ਮੈਨੂੰ ਮਾਰ ਮੁਕਾਵੇਗੀ।
ਸਾਡਾ ਰਿਸ਼ਤਾ ਇਹੋ ਜਿਹਾ,ਜਿਵੇਂ ਦਰਿਆ ਦੇ ਦੋ ਕੰਢੇ,
ਜੋਂ ਕਦੇ ਮਿਲ ਨਹੀਂ ਸਕਦੇ,ਰਹਿਣ ਨਾਲ-ਨਾਲ ਚਲਦੇ,
ਜਾਨ ਰੋਜ–ਰੋਜ ਹੈ ਮਰਦੀ, ਸ਼ਾਮਾਂ ਬਣ ਢੱਲ ਜਾਵੇਗੀ।
ਕੁੜੀ ਪੁੜੀ ਜਹਰ ਵਰਗੀ ਮੈਨੂੰ ਮਾਰ ਮੁੱਕਾਵੇਗੀ।
ਔ ਮੇਰੀ ਹੀਰ ਸਲੇਟੀ ਹੈ,ਮੈਂ ਰਾਂਝਾ ਤਖ਼ਤ ਹਜ਼ਾਰੇ ਦਾ,
ਮੇਰੇ ਜੀਣ ਲਈ ਕਾਫੀ ਹੈ,ਟੁਕੜਾ ਮੁੱਖ ਦੇ ਚਮਕਾਰੇ ਦਾ,
ਮਨਸੀਰਤ ਬਣ ਹਮਦਰਦੀ,ਦੁੱਖ ਦਰਦ ਵੰਡਾਏਗੀ।
ਕੁੜੀ ਪੁੜੀ ਜਹਰ ਵਰਗੀ , ਮੈਨੂੰ ਮਾਰ ਮੂਕਾਵੇਗੀ।
ਕੁੜੀ ਪੁੜੀ ਜਹਰ ਵਰਗੀ, ਮੈਨੂੰ ਮਾਰ ਮੁਕਾਵੇਗੀ,
ਸਾਹਾਂ ਦੀ ਲੜੀ ਚੰਦਰੀ , ਇਕ ਦਿਨ ਟੁੱਟ ਜਾਵੇਗੀ।
********************************””***
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)