ਸੰਸਕਾਰ ਬਿਨਾ ਕੁੱਲ ਨੀ

ਸੰਸਕਾਰ ਬਿਨਾ ਕੁੱਲ ਨੀ
******************
ਸੰਸਕਾਰ ਬਿਨਾ ਕੁੱਲ ਨੀ,
ਇੱਜਤਾਂ ਬਿਨਾ ਮੁੱਲ ਨੀ।
ਕਲੀਆਂ ਨਾਲ ਹੈ ਖੇਡਦੇ,
ਕੰਡਿਆ ਬਿਨਾ ਫੁੱਲ ਨੀ।
ਸ਼ੁਕੀ ਬੁੱਤੀ ਜੋ ਹੈ ਮੂਤਦੇ,
ਗੁੱਲੀ ਬਿਨਾ ਟੁੱਲ ਨੀ।
ਪਾਣੀ ਨੂੰ ਖੁਦ ਹੀ ਸੋਕਦੇ,
ਬੰਦਿਸ਼ਾਂ ਬਿਨਾ ਖੁੱਲ ਨੀ।
ਹੋਰਾਂ ਨੂੰ ਰਹਿੰਦੇ ਟੋਕਦੇ,
ਉਤਾਰ ਬਿਨਾ ਝੁੱਲ ਨੀ।
ਮਨਸੀਰਤ ਮੱਥੇ ਟੇਕਦੇ,
ਮਾਫੀ ਬਿਨਾ ਭੁੱਲ ਨੀ।
******************
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)