ਘਰ ਉਧੜ ਗਏ

ਉਸਾਰਦੇ ਰਹੇ ਮਕਾਨ,ਪਰ ਘਰ ਉਧੜ ਗਏ।
ਗੁਲਾਬਾਂ ਫੜਦੇ ਫੜਦੇ,ਕੰਡੇ ਹੱਥਾਂ ਚ ਪੁੜ ਗਏ।
ਜਿਸ ਰਿਸ਼ਤੇ ਦੀ ਖਾਤਰ, ਭਰੇ ਲੇਖਾਂ ਦੇ ਸੀ ਪਾਣੀ
ਟੁੱਟ ਸਾਡੇ ਨਾਲੋ ਜਾ ਕੇ ਗੈਰਾਂ ਨਾਲ ਜੁੜ ਗਏ।
ਹਮਸਫਰ ਨਾਲ ਹੋਣ ਦੀ ,ਮਦਹੋਸ਼ੀ ਸੀ ਚੜੀ,
ਪਤਾ ਹੀ ਨਹੀ ਲੱਗਾ ਉਹ ਕਿਹੜਾ ਮੋੜ ਮੁੜ ਗਏ।
ਬਹੁਤ ਮਜਬੂਤ ਕਦਮੀ ਨਾਲ ਤੁਰਿਆ ਸੀ ਉਹ
ਫੇਰ ਕਿੱਥੇ ਕਿਵੇਂ ਉਹਦੇ ਪੈਰ ਉਖੜ ਗਏ??
ਸੁਪਨਿਆਂ ਦੇ ਸਾਗਰਾਂ ਚ ਗੋਤੇ ਖਾਂਦੇ ਰਹੇ
ਵਜੂਦ ਦੇ ਟੁਕੜੇ ਪਤਾ ਨਹੀ ਕਿੱਥੇ ਰੁੜ ਗਏ।
kaur surinder