ਗੱਲ ਸਮਝ ਨਾ ਆਵੇ

ਗੱਲ ਸਮਝ ਨਾ ਆਵੇ
****************
ਗੱਲ ਸਮਝ ਨਾ ਆਵੇ,
ਸਾਹ ਆਵੇ ਕਦੇ ਜਾਵੇ।
ਭਾਂਭਡ ਸੀਨਾ ਸਾੜ ਦੇਵੇ,
ਮਨ ਰੋਈ ਸਦਾ ਜਾਵੇ।
ਪੀੜ ਪ੍ਰੀਤ ਦੀ ਹੈ ਮਾੜੀ,
ਹੜ ਹੰਝੂਆਂ ਦਾ ਆਵੇ।
ਜਿੰਦ ਸੂਲੀ ਤੇ ਚੜ੍ਹੀ ਹੈ,
ਹੋਲੀ·ਹੋਲੀ ਹਰ ਜਾਵੇ।
ਮਨਸੀਰਤ ਦੇਖ ਹਨੇਰਾ,
ਝਟ ਮਰ ਮੁੱਕ ਜਾਵੇ।
*****************
ਸੁਖਵਿੰਦਰ ਸਿੰਘ ਮਨਸੀਰਤ
ਖੇਡੀ ਰਾਓ ਵਾਲੀ (ਕੈਥਲ)