ਜਿੱਦਾਂ ਦੀ ਮੈਂ ਹਾਂ

਼਼ਮੈਨੂੰ ਕਬੂਲ ਕਰ ਤੂੰ ,ਜਿੱਦਾਂ ਦੀ ਮੈਂ ਹਾਂ।
ਅਪਨਾ ਮੇਰੀਆਂ ਕਮੀਆਂ ਨੂੰ ਵੀ
ਖ਼ੁਸ਼ੀਆਂ ਨੂੰ ਵੀ ਗ਼ਮੀਆਂ ਨੂੰ ਵੀ
ਮੇਰੀ ਹਾਮੀ ਭਰ ਤੂੰ, ਜਿੱਦਾਂ ਦੀ ਮੈਂ ਹਾਂ।
ਮੇਰੇ ਅਤੀਤ ਨੂੰ ਫਰੋਲ ਨਾ ਤੂੰ ਬਹਿ ਕੇ
ਮੈਨੂੰ ਥੋੜਾ ਸਮਝ, ਮੇਰੇ ਕੋਲ ਰਹਿ ਕੇ
ਮੇਰੇ ਅੱਥਰੂ ਪੂੰਝ ਤੂੰ, ਜਿੱਦਾਂ ਦੀ ਮੈਂ ਹਾਂ।
ਮੈ ਏਦਾਂ ਦੀ ਨਹੀਂ ਸੀ, ਅਣਭੋਲ ਜਿਹੀ ਸੀ
ਇੱਕ ਸੱਚੀ ਸੁੱਚੀ ,ਮਿੱਠੇ ਬੋਲ ਜਿਹੀ ਸੀ।
ਗੱਲ ਸੁਣ ਮੇਰੀ ਸਾਰੀ, ਜਿੱਦਾਂ ਦੀ ਮੈਂ ਹਾਂ।
ਇੱਕ ਵਿਗੜੇ ਸ਼ਹਿਜ਼ਾਦੇ ਦੀ ਨਜ਼ਰੀਂ ਚੜ ਗਈ
ਮੰਨੀ ਨਾ ਜਦ ਤਾਂ ਤੇਜ਼ਾਬ ਨਾਲ ਸੜ ਗਈ
ਮੈਨੂੰ ਇੱਕ ਵਾਰ ਸੋਹਣੀ ਕਹਿ , ਜਿੱਦਾਂ ਦੀ ਮੈਂ ਹਾਂ।
ਸੁਰਿੰਦਰ ਕੋਰ