Sahityapedia
Sign in
Home
Your Posts
QuoteWriter
Account
8 Dec 2024 · 1 min read

ਗੁਆਚੇ ਹੋਏ ਦੋਸਤ

ਗੁਆਚੇ ਹੋਏ ਦੋਸਤ ਕਿਤੇ ਲੱਭ ਜਾਣ ਤਾਂ।
ਮਹਿਫ਼ਲਾਂ ਫੇਰ ਉਹੀ ਕਿਤੇ ਸੱਜ ਜਾਣ ਤਾਂ।

ਕਿੱਸੇ ਹੋਣ ਫੇਰ , ਬੰਕ ਕੀਤੀਆਂ ਕਲਾਸਾਂ ਦੇ
ਜ਼ਿਆਦਾ ਖੰਡ ਵਾਲੇ ,ਚਾਹ ਦੇ ਗਲਾਸਾਂ ਦੇ
ਵਾਰ ਵਾਰ ਲੱਗਦੀਆਂ ,ਝੂਠੀਆਂ ਪਿਆਸਾਂ ਦੇ
ਫੇਰ ਕਿਤੇ ਜ਼ਿੰਦਗੀ ਚ ਰੱਚ ਜਾਣ ਤਾਂ।
ਗੁਆਚੇ ਹੋਏ ਦੋਸਤ ਕਿਤੇ ਲੱਭ ਜਾਣ ਤਾਂ।

ਚੰਡੀਗੜ੍ਹ ਦੀਆਂ ਗੇੜੀਆਂ ਬੁਲਟ ਤੇ ਲਾਉਣੀਆਂ
ਚਿਣ ਚਿਣ ਪੇਚ , ਪੱਗਾਂ ‌ਵੀ ਸਜਾਉਣੀਆਂ
ਕੁੜੀਆਂ ਕੋਲੋਂ ਲੰਘਦੇ, ਮੁੱਛਾਂ ਵੀ ਚੜਾਉਣੀਆਂ
ਜੇ ਕਿਤੇ ਵੇਲੇ ਉਹ, ਹੋ ਸੱਚ ਜਾਣ‌ ਤਾਂ
ਗੁਆਚੇ ਹੋਏ ਦੋਸਤ ਕਿਤੇ ਲੱਭ ਜਾਣ ਤਾਂ

Surinder Kaur

Loading...