ਮਿਲੇ ਜਦ ਅਰਸੇ ਬਾਅਦ
ਮਿਲੇ ਜਦ ਅਰਸੇ ਬਾਅਦ ਤਾਂ ਗੱਲ ਉਹ ਨਹੀ ਸੀ।
ਦੇਖ ਕੇ ਵੀ ਇਕ ਦੂਜੇ ਵਲ ਕੋਈ ਗਹੁ ਨਹੀ ਸੀ।
ਬੇਸ਼ੱਕ ਨਿਗਾਹਾਂ ਨੇ ਦਿੱਤੇ ਕਈ ਵਾਰ ਨਵੇਂ ਮਿਹਣੇ,
ਪਰ ਅੱਜ ਨਜ਼ਰਾਂ ਦੇ ਵਿਚ ਕੋਈ ਰੋਹ ਨਹੀ ਸੀ।
ਬਹੁਤ ਪਿਆਰ ਕੀਤਾ ਸੀ ਜਿਸ ਨੂੰ ਅਸੀਂ ਕਦੇ,
ਉਹਨਾਂ ਅੱਖਾਂ ਵਿਚ ਸਾਡੇ ਲਈ ਮੋਹ ਨਹੀ ਸੀ।
ਕੋਸ਼ਿਸ਼ ਬਹੁਤ ਕੀਤੀ ਤੇਰੇ ਤਕ ਅਪੜਣ ਲਈ,
ਦੂਰ ਬਹੁਤ ਤੂੰ ਲੱਗਾ, ਭਾਵੇਂ ਪੈਂਡਾ ਕੋਹ ਨਹੀ ਸੀ।
ਸੁਰਿੰਦਰ ਕੌਰ