*ਮਾੜੀ ਹੁੰਦੀ ਨੀ ਸ਼ਰਾਬ*
ਮਾੜੀ ਹੁੰਦੀ ਨੀ ਸ਼ਰਾਬ
******************
ਮਾੜੀ ਹੁੰਦੀ ਨੀ ਸ਼ਰਾਬ,
ਨਾ ਪੀਓ ਕਦੇ ਬੇਹਿਸਾਬ।
ਕਿੰਨੀ ਭਾਰੀ ਹੋਏ ਚਿੰਤਾ,
ਦੂਰ ਹੋਏ ਮਿੰਟ ਸਕਿੰਟਾ,
ਕੱਮ ਕਦੇ ਹੋਏ ਨਾ ਖਰਾਬ।
ਮਾੜੀ ਹੁੰਦੀ ਨੀ ਸ਼ਰਾਬ।
ਪੀਓ ਲਿਮਿਟ ਚ ਹੁਜ਼ੁਰ
ਹੋਏ ਮਿੱਠਾ ਜਿਹਾ ਸਰੂਰ,
ਖਾਓ ਨਾਲ ਮਾਲ ਕਬਾਬ।
ਮਾੜੀ ਹੁੰਦੀ ਨੀ ਸ਼ਰਾਬ।
ਐਸੀ ਕੋਈ ਨੀ ਖੁਮਾਰੀ,
ਜਿਹੜੀ ਮੇਟ ਦੇਂ ਬੀਮਾਰੀ,
ਹੋਏ ਪੀਣ ਦਾ ਹਿਸਾਬ।
ਮਾੜੀ ਹੂੰਦੀ ਨੀ ਸ਼ਰਾਬ।
ਜਦੋਂ ਦੋ ਪੈਗ ਹੋਣ ਲੱਗੇ,
ਚਿੱਤ ਅੰਬਰਾਂ ਚ ਉੱਡੇ
ਬੰਦਾ ਝੱਟ ਬਣਜੇ ਜਨਾਬ।
ਮਾੜੀ ਹੁੰਦੀ ਨੀ ਸ਼ਰਾਬ।
ਕਿਹੜੀ ਚੀਜ ਹੈ ਬਣਾਈ,
ਟੁੱਟੇ ਦਿਲਾਂ ਦੀ ਦਵਾਈ,
ਤਾਰੇ ਰਾਵੀ ਤੇ ਚਿਨਾਬ।
ਮਾੜੀ ਹੁੰਦੀ ਨੀ ਸ਼ਰਾਬ।
ਸਾਰੇ ਹੀ ਗਮ ਜਾਣ ਭੁੱਲ,
ਦੁਖ ਤੇ ਦਰਦ ਜਾਣ ਭੁੱਲ,
ਖੁੱਲੇ ਇਸ਼ਕ ਦੀ ਕਿਤਾਬ।
ਮਾੜੀ ਹੁੰਦੀ ਨੀ ਸ਼ਰਾਬ।
ਦਾਰੂ ਪੀਓ ਨਾ ਕਦੇ ਅੱਤ,
ਮਾਰੀ ਜਾਂਦੀ ਸਾਰੀ ਮੱਤ,
ਲੱਥ ਜਾਣ ਬੂਟ ਤੇ ਜਰਾਬ।
ਮਾੜੀ ਹੋਂਦੀ ਨੀ ਸ਼ਰਾਬ।
ਮਾਰੋ ਗਂਢੇ ਉੱਤੇ ਮੁੱਕ,
ਪੀਓ ਦਾਰੂ ਨਾਲ ਬੁੱਕ
ਦੂਰ ਹੋ ਜਾਂਦੇ ਨ ਦੁਆਬ।
ਮਾੜੀ ਹੁੰਦੀ ਨੀ ਸ਼ਰਾਬ।
ਕੱਠੇ ਹੋਣ ਜਦੋਂ ਦੋ ਯਾਰ,
ਪੀਣ ਦਾਰੂ ਨਾਲ ਅਚਾਰ,
ਲੱਗ ਜਾਣ ਭਾਂਵੇ ਜਲਾਬ।
ਮਾੜੀ ਹੁੰਦੀ ਨੀ ਸ਼ਰਾਬ।
ਕੌੜੀ ਹੋਂਦੀ ਮਯਖਵਾਰੀ,
ਪੀਂਦੇ ਮੱਲੋ ਵਾਰੋ ਵਾਰੀ,
ਜਿੱਤ ਲੈਂਦੇ ਸਾਰੇ ਖਿਤਾਬ।
ਮਾੜੀ ਪੀਣੀ ਨੀ ਸ਼ਰਾਬ।
ਪੀਵੇ ਬੰਦਾ ਜਿਹੜਾ ਮਾਰੂ,
ਦਾਰੂ ਹੋ ਜਾਵੇ ਉੱਥੇ ਭਾਰੂ,
ਲੱਥੇ ਜਾਵੇ ਮੂੰਹ ਤੋ ਨਕਾਬ।
ਮਾੜੀ ਹੁੰਦੀ ਨੀ ਸ਼ਰਾਬ।
ਅੱਖਾਂ ਹੋ ਜਾਣ ਕਦੋਂ ਲਾਲ,
ਡਿੱਗੇ ਜੇਬ ਚੌਂ ਰੁਮਾਲ,
ਦਿਨੇ ਵੇਖੀ ਜਾਵੇ ਖ਼ਵਾਬ।
ਮਨਸੀਰਤ ਪੀਂਦਾ ਆਮ,
ਅੱਧਾ ਸਵੇਰੇ ਅੱਧਾ ਸ਼ਾਮ,
ਪਰ ਨੇੜੇ ਹੋਵੇ ਨਾ ਸ਼ਵਾਬ।
ਮਾੜੀ ਹੁੰਦੀ ਨੀ ਸ਼ਰਾਬ।
ਮਾੜੀ ਹੁੰਦੀ ਨੀ ਸ਼ਰਾਬ।
ਨਾ ਪੀਓ ਕਦੇ ਬੇਹਿਸਾਬ।
********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)