ਬਚਪਨ

ਕਿੰਨਾ ਆਸਾਨ ਸੀ, ਬਚਪਨ ਵਿਚ ਝੱਟ ਰੋ ਪੈਣਾ
ਪਸੰਦ ਆਪਣੀ ਦੀ ਚੀਜ਼ ,ਆਪਣੇ ਨਾਂ ਕਰਾਉਣਾ।
ਨਿੱਕੀਆਂ ਨਿੱਕੀਆਂ ਰੀਝਾਂ ,ਤੇ ਨਿੱਕੇ ਨਿੱਕੇ ਰੋਸੇ
ਛਾਲਾਂ ਉੱਚੀਆਂ ਮਾਰਨੀਆਂ,ਬਾਪੂ ਦੇ ਭਰੋਸੇ।
ਭੱਜਦਿਆਂ ਹੋਇਆ ਜੇ ਕਿਧਰੇ੍ ਠੇਡਾ ਖਾ ਡਿੱਗ ਜਾਣਾ
ਕੀੜੀ ਮਰ ਗਈ ,ਆਖ ਮਾਂ ਦਾ ਚੁੱਪ ਕਰਾਉਣਾ ।
ਹੁਣ ਸਾਡੇ ਤੋਂ ਵੱਡੇ ਹੋ ਗਏ, ਸਾਡੇ ਮਨ ਦੇ ਗ਼ੁੱਸੇ
ਹੈਂਕੜ ਤਕੜੀ ਹੋਈ,ਮਾੜੇ ਹੋ ਗਏ ਹੁਣ ਜੁੱਸੇ।
ਮੈਂ ਕਿਓਂ ਸਾਂਭਾ ਮਾਪੇ , ਛੋਟੇ ਦੇ ਵੀ ਕੁਝ ਲੱਗਦੇ
ਦੋ ਭਰਾਵਾਂ ਦੇ ਵਿਚ ਹੁਣ ਪੰਜ ਦਰਿਆ ਨੇ ਵਗਦੇ।
ਸਕਿਆ ਨਾਲ ਸ਼ਰੀਕੇ ਪੈ ਗਏ,ਬੇਗਾਨੇ ਹੋਏ ਆਪਣੇ
ਇੱਜ਼ਤਾਂ ਦੀ ਕੋਈ ਪੁੱਛ ਨਾ ਆਪਣਾ ਹੀ ਘਰ ਪੱਟਣੇ।
ਕਿੰਨਾ ਸਭ੍ਰ ਆਸਾਨ ਸੀ,ਕਿੰਨਾ ਹੋਇਆ ਹਣ ਔਖਾ
ਸੰਘੀ ਘੁਟੀਏ ਜੇ ਕਿਸੇ ਦੀ ,ਸਾਹ ਕਿਵੇਂ ਆਵੇ ਸੌਖਾੑ।
ਸੁਰਿੰਦਰ ਕੋਰ