ਕੋਈ ਘਰ ਰੋਟੀ ਨੂੰ ਤਰਸੇ
ਕੋਈ ਘਰ ਰੋਟੀ ਨੂੰ ਤਰਸੇ,ਤੇ ਕਿਤੇ ਰੋਟੀ ਤਰਸੇ ਇਨਸਾਨ ਨੂੰ।
ਕਿਤੇ ਭੁੱਖੇ ਬੱਚੇ ਵਿਲਕਦੇ,ਕਿਤੇ ਛੱਪਨ ਭੋਗ ਭਗਵਾਨ ਨੂੰ।
ਕਿਤੇ ਰੀਝਾਂ ਨਿੱਤ ਮਰਨ,ਕਿਤੇ ਟਾਕੀ ਲੱਗੇ ਅਸਮਾਨ ਨੂੰ।
ਕਿਤੇ ਆਪਣੇ ਵੀ ਨਾ ਵੇਖਦੇ,ਕਿਤੇ ਉੱਡ ਮਿਲਣ ਅਨਜਾਣ ਨੂੰ।
ਕਿਤੇ ਮੌਤ ਵੀ ਡਰੇ ਆਉਣ ਤੋੰ ,ਕਿਤੇ ਭੱਜਦੇ ਨਿਤ ਸ਼ਮਸ਼ਾਨ ਨੂੰ।
ਦੱਸੋ ਤਾਂ ਮੈ ਕੀ ਆਖਾਂ? ਕੀ ਆਖਾਂ ਇਸ ਭਾਰਤ ਮਹਾਨ ਨੂੰ?
kaur surinder