ਆਹਟ
मेरी कविता “आहट” का पंजाबी अनुवाद
अनुवादक -गुरमान सैणी
ਕਵਿਤਾ/ ਆਹਟ / ਵਿਨੋਦ ਸਿੱਲਾ
⚫♟️⚫
ਸਿੰਘਾਸਨ ਖ਼ਤਰੇ ਵਿੱਚ
ਹੋਵੇ ਕਿ ਨਾ ਹੋਵੇ
ਸ਼ੀਂਹ ਡਰਦਾ ਹੈ ਹਰ ਆਹਟ ਤੇ।
ਉਸਨੂੰ ਹਰ ਆਹਟ
ਪ੍ਰਤੀਤ ਹੁੰਦੀ ਹੈ ਜ਼ਲਜ਼ਲਾ
ਪ੍ਰਤੀਤ ਹੁੰਦੀ ਹੈ ਖ਼ਤਰਾ
ਉਹ ਲਗਾ ਦਿੰਦਾ ਹੈ
ਏਡੀ ਚੋਟੀ ਦਾ ਜ਼ੋਰ
ਕਰਦਾ ਹੈ ਹਰ ਸੰਭਵ ਯਤਨ
ਆਹਟ ਨੂੰ ਰੋਕਣ ਦਾ।
ਅੰਦਰੋਂ ਡਰਿਆ ਹੋਇਆ ਉਹ
ਤਾਕਤਵਰ ਹੋ ਕੇ ਵੀ
ਡਰਿਆ ਰਹਿੰਦਾ ਹੈ
ਬਾਹਰ ਦੀ ਹਰ ਆਹਟ ਤੋਂ।
ਕਿਉਂਕਿ ਉਹ ਮੰਨ ਲੈਂਦਾ ਹੈ ਦੁਸ਼ਮਣ
ਤਮਾਮ ਅਹਿੰਸਕ ਤੇ ਸ਼ਾਕਾਹਾਰੀ
ਮਾਸੂਮ ਜਾਨਵਰਾਂ ਨੂੰ ਵੀ।
ਕਰਦਾ ਹੈ ਉਮਰ ਭਰ ਮਾਰ ਕਾਟ
ਮਾਰਦਾ ਹੈ ਮਾਸੂਮ ਜਾਨਵਰਾਂ ਨੂੰ
ਤਾਂ ਜ਼ੋ ਰਹੇ ਖ਼ਤਰੇ ਤੋਂ ਬਾਹਰ
ਸਦਾ ਸਿੰਘਾਸਨ ਓਸਦਾ।
♠️❤️♠️
ਹਿੰਦੀ ਮੂਲ : ਵਿਨੋਦ ਸਿੱਲਾ
ਪੰਜਾਬੀ ਅਨੁਵਾਦ: ਗੁਰਮਾਨ ਸੈਣੀ
ਰਾਬਤਾ : 9256346906