ਮੁੜ ਗਏ ਸੀ ਸੱਜਣ

ਉਸ ਮੌੜ ਤੋਂ ਕਿਉ ਮੁੜ ਗਏ ਸੀ ਸੱਜਣ।
ਕਿਸੇ ਹੋਰ ਨਾਲ ਜਾ ਜੁੜ ਗਏ ਸੀ ਸੱਜਣ।
ਸੁਣੀ ਨਾ ਆਵਾਜ ,ਬਹੁਤ ਵਾਰ ਬੁਲਾਇਆ
ਕੀਹਦੇ ਖਿਆਲਾਂ ਚ ਰੁੜ ਗਏ ਸੀ ਸੱਜਣ।
ਗੁਲਾਬ ਚਾਹੁਣ ਵਾਲਿਆ ਦੇ ਹੱਥਾਂ ਤੇ ਲਹੂ,
ਕੰਡੇ ਸਾਡੇ ਪੋਟਿਆ ਚ ਪੁੜ ਗਏ ਸੀ ਸੱਜਣ।
ਜੜਾਂ ਪਿਆਰ ਦੀਆਂ ਡੂੰਘੀਆਂ ਤਾਂ ਬਹੁਤ ਸੀ
ਪਤਾ ਨਹੀ ਕਿਉ ਉਖੜ ਗਏ ਸੀ ਸੱਜਣ।
ਸਾਹ ਲੈਦਿਆ ਦੁਖਦੀਆਂ ਨੇ ਮੇਰੀਆਂ ਰਗਾਂ
ਖਾਬ ਤੇਰੇ ਸਾਨੂੰ ਇੰਜ ਲਿੱਤੜ ਗਏ ਸੀ ਸੱਜਣ।
kaur surinder