ਮਿੱਟੀ ਦੇ ਵਿਚ ਮਿੱਟੀ
*** ਮਿੱਟੀ ਦੇ ਵਿਚ ਮਿੱਟੀ ***
**********************
ਮਿੱਟੀ ਦੇ ਵਿਚ ਮਿੱਟੀ ਹੋਇਆ,
ਮਿੱਟੀ ਦੇ ਵਿਚ ਹੀ ਹੈ ਖੋਇਆ,
ਕੁੱਝ ਨੀ ਹਾਸਿਲ ਸਾਰੀ ਉਮਰੇ,
ਹਰ ਦਮ ਹਰਪਲ ਹੈ ਰੋਇਆ।
ਹੋਰਾਂ ਲਈ ਹਮੇਸ਼ ਪੁੱਟੇ ਟੋਏ,
ਅੱਗੇ ਹੀ ਲਭਿਆ ਹੈ ਟੋਇਆ।
ਕੋਈ ਕਿਸੇ ਦੇ ਕੰਮ ਨਾ ਆਵੇ,
ਜਿੰਦੇ ਜੀ ਬੰਦਾ ਹੁੰਣ ਮੋਇਆ।
ਮਨਸੀਰਤ ਮਾੜੀ ਹੈ ਦੁਨੀਆ,
ਜਾਗਦਾ ਵੀ ਲਗਦਾ ਸੋਇਆ।
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)