ਬਾਪੂ ਕੱਲਾ ਕੁਰਲਾਵੇ
*** ਬਾਪੂ ਕੱਲਾ ਕੁਰਲਾਵੇ ***
**********************
ਬਾਪੂ ਡੋਲੀ ਵੇਲੇ ਕੋਲ ਨਾ ਆਵੇ
ਕੱਲਾ ਗੁੱਠੇ ਬੈਠਾ ਉਹ ਕੁਰਲਾਵੇ
ਸਾਰੀ ਜਿੰਦਗੀ ਦੀ ਕਮਾਈ
ਧੀ ਦੇ ਵਿਆਹ ਵਿੱਚ ਹੈ ਲਾਈ
ਲੋਭੀਆਂ ਨੂੰ ਸਬਰ ਨਾ ਆਵੇ
ਕੱਲਾ ਗੁੱਠੇ ਬੈਠਾ ਉਹ ਕੁਰਲਾਵੇ
ਮਾਂ ਦੀ ਝੋਲ਼ੀ ਦਾ ਸੀ ਗਹਿਣਾ
ਸੋਹਰੇ ਮਾਰਦੇ ਰਹਿੰਦੇ ਮਹਿਣਾ
ਖਾਲੀ ਹੱਥ, ਬੂਹੇ ਖੁਲ੍ਹੇ ਨ ਭਾਵੇਂ
ਕੱਲਾ ਗੁੱਠੇ ਬੈਠਾ ਉਹ ਕੁਰਲਾਵੇ
ਬਾਪੂ ਸਿਰ ਕਰਜ਼ਾ ਛੜ ਜਾਏ
ਬੇਇਜਤੀ ਤੋਂ ਦਰ੍ਦ ਸਰਮਾਏ
ਸ਼ਾਹੂਕਾਰ ਘਰ ਚੱਕਰ ਲਾਵੇ
ਕੱਲਾ ਗੁੱਠੇ ਬੈਠਾ ਓਹ ਕੁਰਲਾਵੇ
ਧੀ ਦਾਜ਼ ਦੀ ਭੇਟਾਂ ਚੜ ਜਾਵੇ
ਮਾਂ ਖ਼ਾਲੀ ਹੱਥ ਕੀਰਨੇ ਪਾਏ
ਮਨਸੀਰਤ ਪਲ ਕੱਖ ਹੋ ਜਾਵੇ
ਕੱਲਾ ਗੁੱਠੇ ਬੈਠਾ ਓਹੰ ਕੁਰਲਾਵੇ
ਬਾਪੂ ਡੋਲੀ ਵੇਲੇ ਕੋਲ ਨਾ ਆਵੇ
ਕੱਲਾ ਗੁੱਠੇ ਬੈਠਾ ਓਹੰਕੁਰਲਾਵੇ
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)