ਫੈਲੀ ਚੜ੍ਹਿਆ ਹਾਲੀ
*** ਫਾਲੀ ਚੜ੍ਹਿਆ ਹਾਲੀ *****
************************
ਸਿਆਸਤ ਦੀ ਚੜ੍ਹਿਆ ਔ ਫਾਲੀ
ਖੇਤਾਂ ਦਾ ਰੁਲੀਆ ਹੋਇਆ ਹਾਲੀ
ਮਿੱਟੀ ਵਿਚ ਮਿੱਟੀ ਹੋਇਆ ਫਿਰਦਾ
ਸਮੇਂ ਦਾ ਮਾਰਿਆ ਹੋਇਆ ਔ ਹਾਲੀ
ਗੋਡੇ ਗੋਡੇ ਚੜ੍ਹਿਆ ਹੋਇਆ ਕਰਜਾ
ਆਤਮਹੱਤਿਆ ਨੂੰ ਮਜਬੂਰ ਹਾਲੀ
ਦੁਖ ਦਰਦਾਂ ਭਰੀ ਹੋਈ ਹੈ ਕਹਾਣੀ
ਥਾਂ ਥਾਂ ਧੱਕੇ ਖਾਂਦਾ ਫਿਰਦਾ ਹੈ ਹਾਲੀ
ਸਰਕਾਰਾਂ ਮਨਮਰਜੀਆਂ ਹੈ ਕਰਦੀ
ਖੁਸ਼ਹਾਲੀ ਦੀ ਰਾਹ ਤਕਦਾ ਹਾਲੀ
ਕੀਮਤਾਂ ਘਟੀਆਂ ਥੱਲੇ ਤਲ ਤੇ ਲੱਗੇ
ਬੂਹੇ ਖੜਿਆ ਕੁੜੀਆ ਰੌਂਦਾ ਹਾਲੀ
ਮਨਸੀਰਤ ਰਾਤ ਕਾਲੀ ਦਿਨ ਮੰਦੇ
ਗਹਰੇ ਪਾਣੀ ਚ ਡੁਬਯਾ ਹੈ ਹਾਲੀ
************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)