ਫੁਲ ਵਰਗੇ
ਫੁਲ ਵਰਗੇ (ਮਾਹੀਆ)
****************
ਦਰਿਆ ਵਿਚ ਪਾਣੀ ਹੈ,
ਕਿੱਧਰੇ ਰੁੜ ਜਾਂਵਾਂ,
ਪਿਆਰ ਨਾਦਾਨੀ ਹੈ।
ਅੰਬਰੀਂ ਚੰਨ ਚੜਿਆ,
ਚਾਨਣੀ ਰਾਤ ਵਿਚ,
ਮਾਹੀ ਕੰਨ ਫੜਿਆ।
ਦੋ ਦਿਲਾਂ ਦਾ ਮੇਲ ਹੈ,
ਪਟੜੀ ਉੱਤੇ ਦੌੜਦੀ,
ਖੁਸ਼ੀਆਂ ਦੀ ਰੇਲ ਹੈ।
ਭੁੰਝੇ ਨਾ ਪੈਰ ਲਗੇ,
ਨੱਚਦੀ ਮੈਂ ਫਿਰਾਂ,
ਦਰਸ਼ਨ ਨੈ ਫੁਲ ਵਰਗੇ।
ਦੁੱਧ ਵਿਚ ਮਧਾਣੀ ਹੈ,
ਵਾਰੇ ਮੈਂ ਜਾਂਵਾਂ,
ਜਦ ਮਿਲਦੇ ਹਾਣੀ ਨੈ।
ਮਨਸੀਰਤ ਚਾ ਚੜ੍ਹਿਆ,
ਮਨ ਲੱਡੂ ਭੁਰਦੇ,
ਤਨ ਮਨ ਧਨ ਸਬ ਹਰਿਆ।
********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)