ਪਪਰੀਆਂ ਦੀ ਰਾਣੀ ਧੀ
****** ਪਰੀਆਂ ਤੋਂ ਰਾਣੀ ਧੀ ******
****************************
ਹੋਇਆ ਘਰ ਪੁੱਤ ਸਬ ਖੁਸ਼ੀ ਮਨਾਉਂਦੇ,
ਜੰਮੇ ਜੇ ਘਰ ਧੀ ਕਿਉਂ ਗ਼ਮੀ ਮਨਾਉਂਦੇ।
ਮਾਲਕ ਦੇ ਦੋ ਜੀ ਹੈ ਕਿਉਂ ਪਾਉਣ ਵੰਡਾ,
ਧੀ-ਪੁੱਤ ਪਾ ਫ਼ਰਕ ਹੈ ਵੰਡੀਆਂ ਪਾਉਂਦੇ।
ਧੀ ਬਿਨਾਂ ਹੁੰਦਾ ਹੈ ਘਰ ਬਾਰ ਅਧੂਰਾ,
ਮਹਿਣੇ ਮਾਰ ਮਾਰ ਜਾਣੋ ਮਾਰ ਮੁਕਾਉਂਦੇ।
ਦੋ ਘਰਾਂ ਦੀ ਹੌਕੇ ਬਿਨ ਘਰ ਕਹਾਉਂਦੀ,
ਪੀਓ ਦੀ ਲਾਡੋ ਰਾਣੀ ਰਹਿਣ ਸਤਾਉਂਦੇ।
ਢਿੱਡ ਪਈ ਪੀੜਾ ਦਾ ਕੋਈ ਨ ਦਰਦੀ,
ਬਣ ਬੇਗਾਨੇ ਆਪਣੇ ਅਥਰੂ ਵਜਾਉਂਦੇ
ਪੈਕੇ ਘਰ ਪੱਲਦੀ ਪਰੀਆਂ ਦੀ ਰਾਣੀ,
ਫੁਲ ਤੋਂ ਕੋਮਲ ਰੂਹ ਨੂੰ ਹੈ ਤੜਫਾਉਂਦੇ।
ਮਨਸੀਰਤ ਧੀ ਦਾ ਦੁੱਖ ਹੁੰਦਾ ਹੈ ਔਖਾ,
ਚੰਦਰੀ ਦੁਨੀਆ ਮਾੜੀ ਦਿਲ ਦੁਖਾਉਂਦੇ।
***************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)