#ਜੋ ਕਹਾਂਗਾ ਸੱਚ ਕਹਾਂਗਾ
✍️
★ #ਜੋ ਕਹਾਂਗਾ ਸੱਚ ਕਹਾਂਗਾ ★
ਉਸਨੂੰ ਕਰਕੇ ਯਾਦ
ਜੋ ਬੀਤੀਐ ਮੇਰੇ ਨਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਜਦ ਕੋਈ ਪੁੱਛਦੈ ਮੈਥੋਂ
ਮੇਰੇ ਜ਼ਖ਼ਮਾਂ ਦਾ ਹਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਢਿੱਡੋਂ ਜੰਮੀਆਂ ਨੂੰ ਲੁੱਚੇ-ਭੁੱਖੇ
ਬਘਿਆੜਾਂ ਅੱਗੇ ਸੁੱਟਦੈ ਕੌਣ
ਮੰਦੇ ਕੋਹੜੀ ਕੰਜਰਾਂ ਦਾ
ਲਾਹੌਰ ਵੀ ਭੈੜਾ ਹਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਜਿਸ ਜਨਮੇ ਰਾਜੇ-ਮਹਾਰਾਜੇ
ਉਸਦਾ ਵੀ ਹੋਇਆ ਕੰਨਿਆਦਾਨ ਜੀ
ਬਿਗਾਨੇ ਘਰ ਮਾਲਕ ਬਣ ਬਹਿੰਦੀ
ਆਪਣੇ ਘਰ ਦੀ ਮਹਿਮਾਨ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਰਾਮ ਕਾਲਾ ਕ੍ਰਿਸ਼ਨ ਕਾਲਾ
ਜਗਦਮਾਤਾ ਮਹਾਕਾਲੀ ਅਖਵਾਉਂਦੀ ਹੈ
ਸੀਤਾ ਰਾਧਾ ਭਾਵੇਂ ਗੋਰੀਆਂ
ਕੰਠ ਤੋਂ ਕਾਲਾ ਏ ਮਹਾਕਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . .
ਕਾਲੇ ਬੱਦਲ ਉਸਦੀ ਮਿਹਰ
ਜੇਠ ਹਾੜ੍ਹ ਦੀ ਤਪਸ਼ ਮਿਟਾਂਦੇ ਨੇ
ਅੱਖਾਂ ਦੀ ਸ਼ੋਭਾ ਕੱਜਲ ਕਾਲਾ
ਕਾਲੇ ਕਰਨੇਆਂ ਚਿੱਟੇ ਵਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਜੱਗ ਜਿੱਤਣ ਦੀ ਗੱਲ ਉਹ ਕਰਦੈ
ਆਪਣਾ ਬੇਲੀ ਦੋਸਤੋ !
ਚਿੱਤ ਚੇਤੇ ਨਹੀਂ ਘਰ ਦੇ ਅੰਦਰ
ਮੁੱਕਿਐ ਆਟਾ ਦਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਬਿਨ ਪੁੱਛਿਆਂ ਬਿਨ ਦੱਸਿਆਂ
ਖੇਤ ਖੋਹਣ ਦੀ ਵਿਉਂਤ ਬਣਾਈ ਫਿਰਦੈ
ਮੋਟਰਕਾਰਾਂ ਖਾਵਾਂਗੇ
ਮੁਬਾਇਲਾਂ ਦੇ ਸਲੂਣੇ ਨਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਅਖੀਰ ਗੱਲ ਮੇਰੀ ਮੇਰੇ ਤਕ ਆਣ ਪੁੱਜੀ
ਡੂੰਘੀਆਂ ਸੋਚਾਂ ਨਾਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . .
ਇਨ੍ਹਾਂ ਕਾਤਲ ਹੱਥਾਂ ਦੇ ਪਿੱਛੇ
ਕਾਤਲ ਮੇਰੇ ਖ਼ਿਆਲ
ਮੈਂ ਮੁਸਕਾਉਂਦਾ ਹਾਂ
ਉਸਨੂੰ ਕਰਕੇ ਯਾਦ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨