ਕੰਮ ਦੇ ਬਹਾਨੇ ਫੋਨ ਕਰਦੀ
***ਕੱਮ ਦੇ ਬਹਾਨੇ ਫੋਨ ਕਰਦੀ***
*************************
ਕੱਮ ਦੇ ਬਹਾਨੇ ਨੱਢੀ ਫੋਨ ਕਰਦੀ
ਕੀ ਕੱਮ ਮਿਲਿਆ ਹੈ ਕੋਲ਼ੇਜੋ ਤੇਰਾ
ਸਿੱਧੀ ਸਿੱਧੀ ਗੱਲ ਕਯੋਂ ਨੀ ਦਸਦੀ
ਮੇਰੇ ਬਾਝੋਂ ਚਿੱਤ ਨਾ ਲਗਦਾ ਤੇਰਾ
ਕਿਤਾਬਾਂ ਚ ਗੁਲਾਬ ਫੁਲ ਲੱਭਦਾ
ਤਹ ਵਿਚ ਜਮੀਆ ਸੀ ਰੰਗ ਬਥੇਰਾ
ਬੁੱਲਿਆਂ ਦਬਾ ਕੇ ਉਹ ਅੱਖ ਫੇਰਦੀ
ਕਹਿੰਦੀ ਕੁਜ ਨਾ ਬਿਗੱਡੜਿਆ ਮੇਰਾ
ਹੋਲੀ ਹੋਲੀ ਜਿਹੀ ਓ ਚਾਲ ਤੁਰਦੀ
ਮਾਲੀ ਬਾਗ ਵਿਚ ਪਾਉਂਦਾ ਫੇਰਾ
ਨਿੰਮਾ ਨਿੰਮਾ ਜਿਹਾ ਹੱਸਦੀ ਫਿਰੇ
ਇਵੇਂ ਰਾਤ ਕਟ ਨਿਕਲਦਾ ਸਵੇਰਾ
ਰਾਹਾਂ ਵਿਚ ਬੈਠੀ ਉਡੀਕ ਕਰਦੀ
ਕਾਂ ਬੈਠਾ ਹੋਵੇ ਜਿਵੇਂ ਮੱਲ ਬਨੇਰਾ
ਮਨਸੀਰਤ ਕਮਲ ਦੇ ਫੁੱਲ ਵਰਗਾ
ਕੁਮਲਾਇਆ ਕਟ ਸਾਰਾ ਦੁਪਹਿਰਾ
************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)