सरकारी स्कूलां दी
हालत हो मंदी सरकारी स्कूलां दी (पंजाबी)
***********************************
हालत होगी मंदी कहिंदे सरकारी स्कूलां दी,
पढ़ाई होई ठप कहिंदे सरकारी स्कूलां दी।
मारी जांदे न वड्डे गप कोई ख़ोज खबर नहीं,
बदली है तस्वीर कहिंदे सरकारी स्कूलां दी।
जदों बाड़ खेत दी खेत नु ही खावण लग पैंदी,
कौन करू रखवाली उजड़े सरकारी स्कूलां दी।
बच्चे बैठे खाली इथे कोई वाली वारिस नहीं,
होई है बदहाली कहिंदे सरकारी स्कूलां दी।
मास्टर दी नहीं लोड़ सारे खुड्डे खुंजे लाह दिते,
लाह दिते न डंडी कहिंदे सरकारी स्कूलां दी।
चिराग योजना लागू कर निजीकरण नु सदा,
बद बदत्तर हालत कहिंदे सरकारी स्कूलां दी।
रोजगार कौशल ताहीं कच्चियाँ भर्ती होंदियाँ,
खस्ता बस्ता वी महंगा सरकारी स्कूलां दी।
रंग – बिरंगी फुलवारी कुमलाई ते उजड़ गई,
होया नूरी रंग बदरंग सरकारी स्कूलां दी।
संतरी रहिंदे मौजां माने भोरा वी फिक्र नहीं,
फोड़ी जांदे पक्की कन्द सरकारी स्कूलां दी।
जेहड़ा चकदा आवाज ओ देशद्रोही हो जांदा,
दबी जांदे न पूरी गलबात सरकारी स्कूलां दी।
हाकम ही लूटी जांदे दे हल्लासेरी वड़याँ नू,
नाजुक है हालात कहिंदे सरकारी स्कूलां दी।
मनसीरत आ जाओ कठयां पैलां पाऊँदे हां,
करदे हां नयी शुरुआत सरकारी स्कूलां दी।
*************************************
सुखविंद्र सिंह मनसीरत
खेड़ी राओ वाली (कैथल)
** ਹਾਲਤ ਹੋਗੀ ਮੰਦੀ ਸਰਕਾਰੀ ਸਕੂਲਾਂ ਦੀ **
***********************************
ਹਾਲਤ ਹੋਗੀ ਮੰਦੀ ਕਹਿੰਦੇ ਸਰਕਾਰੀ ਸਕੂਲਾਂ ਦੀ,
ਪੜ੍ਹਾਈ ਹੋਈ ਠੱਪ ਕਹਿੰਦੇ ਸਰਕਾਰੀ ਸਕੂਲਾਂ ਦੀ।
ਮਾਰੀ ਜਾਂਦੇ ਨ ਵੱਡੇ ਗੱਪ ਕੋਈ ਖੋਜ਼ ਖਬਰ ਨਹੀਂ,
ਬੱਦਲੀ ਹੈ ਤਸਵੀਰ ਕਹਿੰਦੇ ਸਰਕਾਰੀ ਸਕੂਲਾਂ ਦੀ।
ਜਦੋਂ ਬਾੜ ਖੇਤ ਦੀ ਖੇਤ ਨੂੰ ਹੀ ਖਾਵਣ ਲਗ ਪੈਂਦੀ,
ਕੌਣ ਕਰੁ ਰਖਵਾਲੀ ਉਜੜੇ ਸਰਕਾਰੀ ਸਕੂਲਾਂ ਦੀ।
ਬੱਚੇ ਬੈਠੇ ਖਾਲੀ ਇੱਥੇ ਕੋਈ ਵਾਲੀ ਵਾਰਿਸ ਨਹੀਂ,
ਹੋਈ ਹੈ ਬਦਹਾਲੀ ਕਹਿੰਦੇ ਸਰਕਾਰੀ ਸਕੂਲਾਂ ਦੀ।
ਮਾਸਟਰਾਂ ਦੀ ਨੀ ਲੋੜ ਸਾਰੇ ਖੁੱਡੇ ਖੂੰਜੇ ਲਾਹ ਦਿਤੇ,
ਲਾਹ ਦਿੱਤੇ ਨ ਡੰਡੀ ਕਹਿੰਦੇ ਸਰਕਾਰੀ ਸਕੂਲਾਂ ਦੀ।
ਚਿਰਾਗ ਯੋਜਨਾ ਲਾਗੂ ਕਰ ਨਿੱਜੀਕਰਨ ਨੂੰ ਸੱਦਾ,
ਬਦ ਬੱਦਤਰ ਹਾਲਤ ਕਹਿੰਦੇ ਸਰਕਾਰੀ ਸਕੂਲਾਂ ਦੀ।
ਰੋਜ਼ਗਾਰ ਕੌਸ਼ਲ ਤਾਹੀਂ ਕੱਚੀਆਂ ਭਰਤੀ ਹੋਂਦੀਆਂ,
ਖ਼ਸਤਾ ਬਸਤਾ ਵੀ ਮਹਿੰਗਾ ਸਰਕਾਰੀ ਸਕੂਲਾਂ ਦੀ।
ਰੰਗ ਬਿਰੰਗੀ ਫੁਲਵਾੜੀ ਕੁਮਲਾਈ ਤੇ ਉਜੜ ਗਈ,
ਹੋਇਆ ਨੂਰੀ ਰੰਗ ਬਦਰੰਗ ਸਰਕਾਰੀ ਸਕੂਲਾਂ ਦੀ।
ਸੰਤਰੀ ਰਹਿੰਦੇ ਮੌਜਾਂ ਮਾਣੇ ਭੋਰਾ ਵੀ ਫ਼ਿਕਰ ਨਹੀਂ,
ਫੋੜੀ ਜਾਂਦੇ ਨ ਪੱਕੀ ਕੰਦ ਸਰਕਾਰੀ ਸਕੂਲਾਂ ਦੀ।
ਜੇਹੜਾ ਚੱਕਦਾ ਆਵਾਜ ਉਹ ਦੇਸ਼ਦ੍ਰੋਹੀ ਹੋ ਜਾਂਦਾ,
ਦੱਬੀ ਜਾਂਦੇ ਪੁਰੀ ਗੱਲਬਾਤ ਸਰਕਾਰੀ ਸਕੂਲਾਂ ਦੀ।
ਹਾਕਮ ਹੀ ਲੁਟੀ ਜਾਂਦੇ ਦੇ ਹੱਲਾਸ਼ੇਰੀ ਵਡਿਆਂ ਨੂੰ,
ਨਾਜ਼ੁਕ ਹੈ ਹਾਲਾਤ ਕਹਿੰਦੇ ਸਰਕਾਰੀ ਸਕੂਲਾਂ ਦੀ।
ਮਨਸੀਰਤ ਆ ਜਾਓ ਕਠਿਆਂ ਪੈਲਾਂ ਪਾਉਂਦੇ ਹਾਂ,
ਕਰਦੇ ਹਾਂ ਨਈ ਸ਼ੁਰੂਆਤ ਸਰਕਾਰੀ ਸਕੂਲਾਂ ਦੀ।
**********************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)