ਯੂਨੀਵਰਸਿਟੀ ਦੇ ਗਲਿਆਰੇ
ਕਰਦੇ ਹਾਂ ਯੂਨੀਵਰਸਿਟੀ ਦੇ ਗਲਿਆਰਿਆਂ ਦੀਆਂ ਗੱਲਾਂ।
ਵਿਛੜੇ ਦੋਸਤਾਂ ,ਤੇ ਮਿੱਤਰ ਪਿਆਰਿਆਂ ਦੀਆਂ ਗੱਲਾਂ।
ਦਿਨੇ ਕਿਵੇਂ ਲਾਉਂਦੇ ਹੁੰਦੇ ਸੀ ,ਬੁਲਟ ਉਤੇ ਗੇੜੀਆਂ
ਰਾਤੀਂ ਹੋਸਟਲ ਵਿਚ , ਗੱਪਾਂ ਮਾਰਨੀਆਂ ਬਥੇਰੀਆਂ।
ਕੁੜੀਆਂ ਦੇ ਹੋਸਟਲ ਵੜਣਾ, ਫਿਰ ਬਹਾਨੇ ਨਾਲ।
ਕੰਧ ਟੱਪ ਕੇ ਫੇਰ ਭੱਜਣਾ ,ਵਾਰਡਨ ਦੇ ਆਣੇ ਨਾਲ।
ਉਹ ਬੈਕ ਬੈਂਚਰ ਬਣ ,ਸਾਰਾ ਸਾਲ ਕਰਨਾ ਮਸਤੀ
ਫਾਈਨਲ ਸਮੈਸਟਰ ਤੱਕ,ਬਦਲ ਜਾਣੀ ਫੇਰ ਹਸਤੀ
ਹੁਣ ਯੂਨੀਵਰਸਿਟੀ ਦੇ ਗਲਿਆਰਿਆਂ ਚ ਲੱਭਦੇ ਸ਼ੈਤਾਨੀਆਂ।
ਕੱਲੇ ਬਹਿ ਕੰਟੀਨ ਚ , ਯਾਦ ਕਰਦੇ ਹਾਂ ਨਾਦਾਨੀਆਂ
ਸੁਰਿੰਦਰ ਕੌਰ