ਮੈਂ ਕਿਹਾ ਸੀ ਉਹਨੂੰ
ਕਿਹਾ ਸੀ ਮੈਂ ਉਸਨੂੰ ,ਇਹ ਸਫ਼ਰ ਨਹੀਂ ਆਸਾਨ।
ਦੁਆ ਪੂਰੀ ਨਾ ਹੋਵੇ , ਲੋਕ ਬਦਲ ਲੈਂਦੇ ਭਗਵਾਨ ।
ਮੂੰਹੋਂ ਕੱਢੇਂ ਬੋਲ ,ਦਿਲ ਤੇ ਫੱਟ ਤਿੱਖੇ ਹੀ ਲਾਉਂਦੇ ਨੇ
ਗੁੱਝੀ ਹੋਵੇ ਪੀੜ,ਪਰ ਦਿਸਦਾ ਨਹੀਂ ਨਿਸ਼ਾਨ ।
ਆਦਮੀ ਏਨਾ ਬੇਸਬਰਾ, ਭਰੋਸਾ ਰੱਬ ਤੇ ਵੀ ਨਾ
ਸੋਚ ਕੇ ਸ਼ਰਮਿੰਦਾ ਹਾਂ,ਕਿੱਥੇ ਗਿਆ ਇਨਸਾਨ।
ਮੜੀ ,ਮਸੀਤਾਂ,ਮੰਦਰ ਸਮਾਧਾਂ,ਪੂਜ ਪੂਜ ਕੇ ਥੱਕੇ
ਵੱਸੇ ਜੋ ਦਿਲ ਅੰਦਰ, ਪਛਾਣਾਂ ਕਿਵੇਂ ਨਦਾਨ।
ਚਾਕਰੀ ਕਰੋਂ ਉਸ ਨੂਰ ਦੀ,ਬਾਕੀ ਸਭ ਭੁਲੇਖਾ
ਸਜਦੇ ਵਿਚ ਰਹੋ ਹਮੇਸ਼ਾ, ਮੰਨੋਂ ਉਹਦਾ ਅਹਿਸਾਨ।
ਸੁਰਿੰਦਰ ਕੋਰ