ਮੇਰੇ ਦਿਲ ਦੇ ਹੁਜ਼ੂਰ
***ਮੇਰੇ ਦਿਲ ਦੇ ਹੁਜ਼ੂਰ (ਭਜਨ)***
**************************
ਮੇਰੇ ਦਿਲ ਦੇ ਹੁਜ਼ੂਰ ਰੁਸਵਾਂ ਹੋ ਗਿਐ,
ਦੂਰ ਨਜ਼ਰਾਂ ਤੋਂ ਹੁਜ਼ੂਰ ਪਰਾਂ ਹੋ ਗਿਐ।
ਕੀ ਕਰਾਂ ਮੈਂ ਨਾ ਵਸ ਮੇਰਾ ਚੱਲਦਾ,
ਵਾਂਗ ਫਮੁੜੇ ਫਿਰਾਂ ਧੂੜ ਵਿਚ ਰੁੱਲਦਾ।
ਅਸੀਂ ਅਪੰਗ ਗੁਰੂਵਾਂ ਬਿਨਾਂ ਹੋ ਗਿਐ।
ਦੂਰ ਨਜਰਾਂ ਤੋਂ ਹੁਜ਼ੂਰ ਪਰਾਂ ਹੋ ਗਿਐ।
ਦਿਨ-ਰਾਤੀ ਜਿਨ੍ਹਾਂ ਦਾ ਨਾਂ ਜਪਿਆ,
ਜ਼ਿੰਦਗੀ ਵਿਚ ਬਹੁਤ ਕੁਝ ਖਟਿਆ,
ਸਾਂਈਂ ਸਿਰ ਦੇ ਸੀ ਹੁਣ ਹੇਠਾਂ ਹੋ ਗਿਐ।
ਦੂਰ ਨਜ਼ਰਾਂ ਤੋਂ ਹੁਜ਼ੂਰ ਪਰਾਂ ਹੋ ਗਿਐ।
ਤਨ ਮਾਣਸ ਦਾ ਹੈ ਮਾਂਸ ਦਾ ਟੁਕੜਾ,
ਹੱਸਦਾ ਨਜ਼ਰ ਨਹੀਂ ਆਉਂਦਾ ਮੁਖੜਾ,
ਸਾਹ ਜੀਵਨ ਤੋਂ ਝੱਟ ਜੁਦਾ ਹੋ ਗਿਐ।
ਦੂਰ ਨਜਰਾਂ ਤੋਂ ਹੁਜ਼ੂਰ ਪਰਾਂ ਹੋ ਗਿਐ।
ਸ਼ਾਹ ਰੋਸ਼ਨ ਬਿਨ ਜੀ ਕੇ ਕੀ ਕਰਨਾ,
ਮਨਸੀਰਤ ਹਰਪਲ ਹਰਰੋਜ ਮਰਣਾ,
ਜਾਨੋਂ ਪਿਆਰੇ ਸੀ ਜੋ ਵਿਦਾ ਹੋ ਗਿਐ।
ਦੂਰ ਨਜ਼ਰਾਂ ਤੋਂ ਹੁਜ਼ੂਰ ਪਰਾਂ ਹੋ ਗਿਐ।
ਮੇਰੇ ਦਿਲ ਦੇ ਹੁਜ਼ੂਰ ਰੁਸਵਾਂ ਹੋ ਗਿਐ।
ਦੂਰ ਨਜ਼ਰਾਂ ਤੋਂ ਹੁਜ਼ੂਰ ਪਰਾਂ ਹੋ ਗਿਐ।
*************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)
**************************