ਮਾੜੇ ਨਸੀਬਾਂ ਤੋਂ ਹਾਰੇ
ਮਾੜੇ ਨਸੀਬਾਂ ਤੋਂ ਹਾਰੇ
****************
ਗੱਲ ਸੁਣ ਮੁਟਿਆਰੇ,
ਅਸੀਂ ਹਾਂ ਤੇਰੇ ਸਹਾਰੇ।
ਆਸ ਲਾਈ ਤੇਰੇ ਕੋਲੋਂ,
ਖੜੇ ਹਾਂ ਤੇਰੇ ਦਵਾਰੇ।
ਹੈ ਖੁੱਲੀਆਂ ਨ ਬਾਹਾਂ,
ਖੁੱਲੇ ਛੱਤ ਤੇ ਚੁਬਾਰੇ।
ਮੱਤ ਮਾਰ ਲਈ ਮੇਰੀ,
ਹੋ ਗਏ ਹਾਂ ਬੇਸਹਾਰੇ।
ਕੀ ਸ਼ਿਫਤਾ ਮੈਂ ਗਾਵਾਂ,
ਤੇਰੇ ਵਾਰੇ ਨ ਨਿਆਰੇ।
ਚੰਨ ਨੂੰ ਵੀ ਹਰੁ ਲਿੱਤਾ,
ਤੋੜੇ ਅੰਬਰਾਂ ਤੋੰ ਤਾਰੇ।
ਮਨਸੀਰਤ ਗਿਆ ਹੰਬ,
ਮਾੜੇ ਨਸੀਬਾਂ ਤੋੰ ਹਾਰੇ।
*****************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)