ਬਰਸੀ
******** ਬਰਸੀ *******
*********************
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ,
ਹੰਜੂਆਂ ਚ ਬਰਸੇ ਮਾਂ ਤੇ ਬਾਪੂ।
ਵੇਲ਼ਾ ਨੰਘ ਗਿਆ ਓ ਮਾੜਾ,
ਕਿਦਾ ਲੱਗਿਆ ਸਾਨੂੰ ਸਾੜਾ,
ਜੱਗ ਤੋਂ ਤੁਰ ਗਏ ਮਾਂ ਤੇ ਬਾਪੂ।
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ।
ਯਾਦਾਂ ਦੀ ਟੁੱਟਦੀ ਦਾ ਲੜੀ,
ਅੱਖੀਆਂ ਚ ਹੰਝੂਆਂ ਦੀ ਝੜੀ,
ਹਿਜ੍ਰ ਚ ਸਮਾਯੇ ਮਾਂ ਤੇ ਬਾਪੂ।
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ।
ਆਯਾ ਓ ਦਿਨ ਤੇ ਦਿਹਾੜਾ,
ਟੁੱਟਿਆ ਟੱਬਰ ਦਾ ਅਖਾੜਾ,
ਸੰਗ ਸਾਥ ਨਹੀਂ ਮਾਂ ਤੇ ਬਾਪੂ।
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ।
ਆਈ ਬਾਪੂ ਜੀ ਦੀ ਬਰਸੀ,
ਨਜ਼ਰ ਦੀਦਾਰ ਨੂੰ ਹੈ ਤਰਸੀ,
ਮੁੜ ਆਏ ਨਹੀਂ ਮਾਂ ਤੇ ਬਾਪੂ।
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ।
ਮਨਸੀਰਤ ਪੁੱਤ ਹੈ ਨਿਮਾਣਾ,
ਖੇਡ ਰੱਬ ਦਾ ਕਿਸੇ ਨੀ ਜਾਣਾ,
ਅੰਬਰਾਂ ਚ ਰਹਿਣ ਮਾਂ ਤੇ ਬਾਪੂ।
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ।
ਬੱਦਲਾਂ ਦੇ ਓਹਲੇ ਮਾਂ ਤੇ ਬਾਪੂ।
ਹੰਝੂਆਂ ਚ ਬਰਸੇ ਮਾਂ ਤੇ ਬਾਪੂ।
**********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)
ਯਾਦ ਆਏ ਮਾਂ ਤੇ ਬਾਪੂ,