ਬਚਪਨ
*** ਬਚਪਨ ਦੇ ਦਿਨ ***
*******************
ਬਚਪਨ ਦੇ ਓਹ ਠੱਠੇ ਹਾਸੇ
ਹੁਣ ਪਤਾ ਨੀ ਕਿਹੜੇ ਪਾਸੇ
ਛੋਟੇ ਮੋਟੇ ਖੇਡੇ ਖੇਲ ਤਮਾਸ਼ੇ
ਹੁਣ ਵੀ ਨੇੜੇ ਮਾਸਾ ਨ ਪਾਸੇ
ਪਲ ਚ ਸੰਗੀ ਪਲ ਚ ਜੰਗੀ
ਨੰਗ ਧੜੰਗੇ ਭੋਰਦੇ ਪਤਾਸੇ
ਓਹੀ ਖੁਸ਼ੀਆਂ ਓਹੀ ਮੇਲੇ
ਨਾ ਸੀ ਝਮੇਲੇ ਨਾ ਹੀ ਝਾਂਸੇ
ਨੱਕ ਵਿਚ ਨਲੀਆਂ ਵਗਣ
ਮੂੰਹ ਵਿਚ ਲਾਲਾਂ ਇਕ ਪਾਸੇ
ਝੂਠ ਮੂਠ ਦੀ ਸੀ ਲੜਾਈ
ਮਨਮੁਟਾਵ ਨੀ,ਮੁੱਖ ਤੇ ਹਾਸੇ
ਰੱਜ ਕੇ ਖਾਂਦੇ ਝਿੜਕਾਂ ਗਾਲ੍ਹਾਂ
ਲੁੱਕ ਛਿਪ ਜਾਂਦੇ ਇਕ ਪਾਸੇ
ਦਾਦੀ ਦਾਦੇ ਦੀ ਗੋਦੀ ਖੇਡੇ
ਚਾਚੇ,ਤਾਏ ਸਬ ਇਕ ਪਾਸੇ
ਮਨਸੀਰਤ ਕੱਛੀ ਹੱਥੀ ਫ਼ੜ
ਕਠਿਆਂ ਰਹਿ ਖਾਏ ਪਤਾਸੇ
*******************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)