ਪੈਸਾ
******* ਪੈਸਾ *******
******************
ਚਾਹੇ ਜੈਸਾ ਭੀ ਹੋ ਜੇ ਕੈਸਾ
ਪਿਓ ਤੋਂ ਵੀ ਵੱਡਾ ਹੈ ਪੈਸਾ
ਤੇਰੀ ਐਸੀ ਕੀ ਹੋ ਜੇ ਤੈਸੀ
ਹੋ ਫ਼ਿਰ ਵੈਸੇ ਕਾ ਹੀ ਵੈਸਾ
ਦੁਨੀਆਦਾਰੀ ਦਾ ਅਸੂਲ
ਸਬ ਤੋਂ ਵੱਡਾ ਹਮੇਸ਼ ਪੈਸਾ
ਦੁਖ ਦਰਦਾਂ ਨੂੰ ਹਰ ਲੇਵੇ
ਜੇ ਕਰ ਘਰ ਹੋਵੇ ਪੈਸਾ
ਬੰਦਾ ਪੱਲ ਚ ਮਰ ਜਾਂਦਾ
ਜੇ ਕਰ ਘਰ ਨਾ ਹੋ ਪੈਸਾ
ਰਿਸ਼ਤੇਦਾਰ ਹੋਂਦੇ ਪਿਆਰੇ
ਜੇਕਰ ਦੇਂਦੇ ਰਹਿਏ ਪੈਸਾ
ਮਨਸੀਰਤ ਮਨ ਦਾ ਮੀਤ
ਰਹਿ ਗਿਆ ਕੇਵਲ ਪੈਸਾ
******************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)