ਪਤਾ ਨਈਂ ਰੱਬ ਕਿਹੜੀਆਂ ਰੰਗਾ ਚ ਰਾਜੀ
**** ਰੱਬ ਕਿਹੜੀਆਂ ਰੰਗਾ ਵਿਚ ਰਾਜ਼ੀ ***
********************************
ਪਤਾ ਨੀ ਰੱਬ ਕਿਹੜੀਆਂ ਰੰਗਾ ਵਿਚ ਰਾਜੀ
ਰੰਗ ਬਿਰੰਗੀ ਦੁਨੀਆਂ ਦਾ ਕੌਣ ਭੱਲਾ ਸਾਜ਼ੀ
ਹਰ ਕੋਈ ਅਪਣਾ ਉੱਲੂ ਸਿੱਧਾ ਰਹਿੰਦਾ ਕਰਦਾ
ਦੂੱਜੇ ਦੇ ਕੱਮ ਵਿਚ ਹਰ ਕੋਈ ਮਾਰਦਾ ਹੈ ਭਾਜੀ
ਘਰ ਵਿਚ ਭਾਂਡੇ ਟੀਂਡੇ ਹਮੇਸ਼ ਖੜਕਦੇ ਰਹਿੰਦੇ
ਮੀਆਂ ਬੀਬੀ ਰਾਜੀ ਤੇ ਭੱਲਾ ਕੀ ਕਰੇਗਾ ਕਾਜ਼ੀ
ਘਰ ਦੀ ਮੁਰਗੀ ਦਾਲ ਬਰਾਬਰ ਹੋਂਦੀ ਕਹਿੰਦੇ
ਬਾਹਰ ਦੀ ਦਾਲ ਚੰਗੇਰੀ ਭਾਲਦਾ ਹੈ ਕੰਮਕਾਜੀ
ਘਰ ਦੇ ਬੂਹੇ ਬਾਰੀਆਂ ਟੁੱਟੇ ਭੱਜੇ ਬੰਦ ਪਏ ਨੈ
ਸੁਧਾਰ ਦੀ ਗੱਲ ਕਰਦਾ ਹੈ ਚੌਗਿਰਦੇ ਸਮਾਜੀ
ਮਨਸੀਰਤ ਹਉਮੈ ਚ ਉਲਝਿਆ ਰਹੇ ਫ਼ਿਰਦਾ
ਬੰਦੇ ਨੂੰ ਬੰਦਾ ਨਹੀ ਸਮਝਦਾ ਧਰਮ ਨਿਮਾਜੀ
********************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)