ਨਵਾਂ ਸਾਲ
ਕਿਵੇਂ ਵਧਾਈ ਦੇ ਦੇਵਾਂ ਮੈਂ ਨਵੇਂ ਚੜ੍ਹੇ ਸਾਲਾਂ ਦੀ
*******************************
ਜਿਸ ਦੇਸ਼ ਚ ਹਾਲਤ ਬੁਰੀ ਹੋਵੇ ਕਿਸਾਨਾਂ ਦੀ
ਕਿਵੇਂ ਵਧਾਈ ਦੇ ਦੇਵਾਂ ਮੈਂ ਨਵੇਂ ਚੜ੍ਹੇ ਸਾਲਾਂ ਦੀ
ਅੰਨਦਾਤਾ ਜਿੱਥੇ ਸੜਕਾਂ ਤੇ ਹੋਵੇ ਬੈਠਾ ਰੁੱਲਦਾ
ਸਰਕਾਰ ਅੱਗੇ ਲਗੀ ਹੋਈ ਝੜੀ ਸਵਾਲਾਂ ਦੀ
ਸੰਤਰੀ ਜੇਕਰ ਖੁਦ ਖੇਤ ਨੂੰ ਖਾਵਣ ਲਗ ਜਾਏ
ਰਖਵਾਲੀ ਕੌਨ ਕਰੂਗਾ ਖੇਤ ਖਲਿਹਾਨਾਂ ਦੀ
ਨਿਰਕੁੰਸ਼ ਰਾਜੇ ਦੀ ਪ੍ਰਜਾ ਹਮੇਸ਼ ਦੁਖੀ ਹੋਂਦੀ ਹੈ
ਹਾਕਮ ਮੁੱਖ ਉੱਤੇ ਦਿਖਦੀ ਹੋਵੇ ਰੂਹ ਹਾਲਾਂ ਦੀ
ਠਰਦੇ ਪਿੰਡੇ ਉੱਤੇ ਜੇ ਕੋਈ ਲੀੜਾ ਨਾ ਠੁਕਦਾ
ਕੀ ਕਰਨੀ ਫੇਰ ਗੱਲ ਦਸ ਕਿਉਂ ਮਕਾਨਾਂ ਦੀ
ਬੀਤੇ ਸਾਲ ਦੀਆਂ ਕੀ ਗੱਲਾਂ ਯਾਦ ਕਰਨੀਆਂ
ਕੋਰੋਨਾ ਮਹਾਮਾਰੀ ਨੇ ਖੋਈ ਜਾਨ ਜਵਾਨਾਂ ਦੀ
ਪਾਈ ਪਾਈ ਨੂੰ ਤਰਸਦਾ ਹੋਵੇ ਹਾਲੀ ਪਾਲੀ ਜੇ
ਸਿਆਸਤਦਾਨਾਂ ਦੀ ਤਿਜੋਰੀ ਭਰੀ ਹੈ ਨੋਟਾਂ ਦੀ
ਮਨਸੀਰਤ ਉੱਤੇ ਨਵੇਂ ਪੁਰਾਨੇ ਸਾਲ ਕੀ ਅਰਥ
ਵੋਟਾਂ ਲਈ ਖੁੱਲੀ ਬੋਲੀ ਲੱਗੀ ਹੋਵੇ ਨੋਟਾਂ ਦੀ
*******************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)