ਧੀਆਂ ਤੇ ਭੈਣਾਂ
** ਧੀਆਂ ਤੇ ਭੈਣਾਂ ਸਿਆਣਿਆਂ **
************************
ਧੀਆਂ ਤੇ ਭੈਣਾਂ ਹੋਂਦੀਆਂ ਸਾਂਝੀਆਂ,
ਸਮਝਣ ਲੋਕੀ ਕਿਓਂ ਬਿਗਾਨਿਆਂ।
ਫੂਕ ਮਾਰਦੇ ਹੀ ਕਿੱਤੇ ਫੱਟ ਜਾਵੇ ਨਾ,
ਦੂਧ ਵਾਂਗੂੰ ਹੋਂਦੀਆਂ ਧੀਆਂ ਸੁੱਚੀਆਂ,
ਪਰਦੇ ਰਹਿਣ ਘਰ ਦੀਆਂ ਇੱਜਤਾਂ,
ਗੱਲਾਂ ਕਹਿੰਦੇ ਲੋਕ ਸਿਆਣਿਆਂ।
ਸੋਹਰੀ ਜਾ ਕੇ ਘੁੱਟ ਮਰ ਜਾਂਦੀਆਂ,
ਬਾਬੁਲ ਵੇਹੜੇ ਦੀਆਂ ਨਿਸ਼ਾਨਿਆਂ,
ਮਨਸੀਰਤ ਮੱਤ ਕਹਿੰਦੀ ਸੱਚੀਆਂ,
ਮਰਦੇ ਦੱਮ ਤਕ ਹੋਣ ਨਿਆਣਿਆਂ।
************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)