#ਦੋਸਤ
✍
★ #ਦੋਸਤ ★
ਕਰਕੇ ਦਿਲ ਦੇ ਹਜ਼ਾਰ ਟੁਕੜੇ
ਰਾਗ ਨਵਾਂ ਛੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ
ਦੋਸਤਾਂ ਨਬੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ . . .
ਆਸਾਂ ਉਮੀਦਾਂ ਦੀ ਗਲੀ
ਪੈਰ ਜਦ ਧਰਿਆ ਅਸੀਂ
ਰਸਮਾਂ ਰਿਵਾਜ਼ਾਂ ਬੰਦਸ਼ਾਂ
ਅੱਗੇ ਹੋ ਕੇ ਬੂਹਾ ਭੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ . . .
ਸਾਹਾਂ ਦੇ ਆਉਣ ਜਾਣ ਦਾ
ਨਾਮ ਜੇਕਰ ਜ਼ਿੰਦਗੀ
ਕੀ ਬੁਲਾਈਏ ਉਸਨੂੰ ਕਹਿਕੇ
ਜੋ ਸ਼ੌਕ ਅਸਾਂ ਸਹੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ . . .
ਫੁੱਲਾਂ ਦੀ ਰਾਖੀ ਕੰਡਿਆਂ ਨੂੰ
ਮੰਜ਼ੂਰ ਇਹ ਦਸਤੂਰ ਹੈ
ਨਹੀਂ ਮੰਜ਼ੂਰ ਜੇ ਲਹੂ ਅਸਾਡੇ
ਹੱਥ ਉਨ੍ਹਾਂ ਲਬੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ . . .
ਗ਼ਮਾਂ ਬਗ਼ੈਰ ਜ਼ਿੰਦਗੀ
ਪਰਬਤਾਂ ‘ਤੇ ਸਿੱਪੀਆਂ
ਕਈ ਜੁਗਾਂ ਤੋਂ ਤਰਥੱਲੀਆਂ
ਧਰਤੀ ਨੂੰ ਨਹੀਂ ਉਧੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ . . .
ਐ ਦੋਸਤ ! ਵਕਤ ਠਹਿਰ ਜ਼ਰਾ
ਸਿਰ ਦਾ ਬੋਝ ਛੰਡ ਲਵਾਂ
ਖ਼ਵਾਬਾਂ ਨੂੰ ਹਕੀਕਤਾਂ ਤੋਂ
ਅਜੇ ਮੈਂ ਨਹੀਂ ਨਖੇੜਿਆ
ਦੁਸ਼ਮਨਾਂ ਦਾ ਕੰਮ ਅਧੂਰਾ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨