ਦੂਰ ਸੱਜਣ ਪਿਆਰੇ
******** ਦੂਰ ਸੱਜਣ ਪਿਆਰੇ *********
********************************
ਤੀਰ ਵਿਛੋੜੇ ਵਾਲਾ ਦੇ ਕੇ ਦੂਰ ਸੱਜਣ ਪਿਆਰੇ,
ਸੁੰਨੇ ਰਹਿਗੇ ਵੇਹੜੇ ਤੇ ਖਾਲੀ ਪਏ ਨ ਚੁਬਾਰੇ।
ਨਾਲ ਕਦੇ ਕੋਈ ਜਾ ਨਾ ਸਕਿਆ ਰਹਿਗੇ ਕੱਲੇ,
ਦਰਿਆ ਲੰਘ ਲਿਆ ਸਾਰਾ ਪਰ ਡੁਬੇ ਕਿਨਾਰੇ।
ਪਲ ਪਕ ਹੈ ਯਾਦ ਸਤਾਵੇ ਹੋਏ ਨਜਰਾਂ ਤੋੰ ਦੂਰ,
ਵਾਹ ਜਿੰਦੜੀ ਕਲੀ ਹੈ ਟੁੱਟ ਗਏ ਸਾਰੇ ਸਹਾਰੇ।
ਗੱਲ ਗੱਲ ਤੇ ਕਿਉਂ ਤੂ ਬੰਦਿਆਂ ਮਾਨ ਦਿਖਾਵੇਂ,
ਕੁਦਰਤ ਦੇ ਰੰਗ ਰੰਗ ਬਿਰੰਗੇ ਹੈ ਜੋ ਨਿਆਰੇ।
ਮਨਸੀਰਤ ਕਹੇ ਗੱਲ ਬਹੁਤ ਹੀ ਪੱਤੇ ਦੀ ਸੁਣ,
ਭੱਜ ਲੈ ਜਿੱਥੇ ਤਕ ਭੱਜਣਾ ਮੁੜ ਆਣਾ ਹੈ ਦ੍ਵਾਰੇ।
********************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)