ਗੱਲ ਕਰਾਂ ਪਿਆਰ ਦੀ
**ਗੱਲ ਕਰਾਂ ਪਿਆਰ ਦੀ*
*******************
ਕੀ ਗੱਲ ਕਰਾਂ ਪਿਆਰ ਦੀ,
ਲੜਾਈ ਪੈਰ ਹੈ ਪਸਾਰ ਦੀ।
ਕੋਈ ਹੱਲ ਨਜਰ ਨਾ ਆਵੇ,
ਰੁੱਤ ਛਿੜੀ ਹੈ ਤਕਰਾਰ ਦੀ।
ਵਕ਼ਤ ਕਦੇ ਨਹੀਂ ਰੁਕਿਆ,
ਕਦਰ ਕਰੋ ਦਰਬਾਰ ਦੀ।
ਗੱਲ ਗੁਝਲ ਪੈਂਦੀ ਜਾਵੇ,
ਸੁੱਧ ਬੁੱਧ ਨਾ ਵਿਚਾਰ ਦੀ।
ਮਨਸੀਰਤ ਨਜ਼ਰੀਂ ਆਵੇ,
ਪਿਆਸੀ ਰੂਹ ਦੀਦਾਰ ਦੀ।
*******************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)