ਕਿਸਾਨ
**ਮੈਂ ਹਾਂ ਕਿਸਾਨ**
**************
ਮੈਂ ਹਾਂ ਇਕ ਕਿਸਾਨ
ਇਕ ਆਮ ਇੰਸਾਨ
ਮੈਨੂੰ ਕਰੋ ਨਾ ਖਰਾਬ
ਮੈਂ ਨਹੀਂ ਕੋਈ ਸਮਾਨ
ਮੈਂ ਬਾਗਾਂ ਦਾ ਹਾਂ ਫੁੱਲ
ਨਾ ਮੈਂ ਜਗ੍ਹਾਂ ਵਿਰਾਨ
ਮਾਰੋ ਨਾ ਇੰਜ ਠੋਕਰ
ਵਸਦੀ ਅੰਦਰ ਜਾਨ
ਸਿਆਸਾਂ ਦੀ ਚਾਲਾਂ
ਕਿਓਂ ਝੱਲਾਂ ਨੁਕਸਾਨ
ਘਰ ਬਾਰ ਦਾ ਮਾਲੀ
ਨਾ ਮੈਂ ਖ਼ਾਲੀ ਮਕਾਨ
ਮਿੱਟੀ ਚ ਮਿੱਟੀ ਹੋਵਾਂ
ਲਾਵਾਂ ਮੁੱਖ ਮੁਸਕਾਨ
ਖੁਦ ਭਾਵੇਂ ਭੁੱਖਾ ਮਰਾਂ
ਭੁੱਖਾ ਨਾ ਰਹੇ ਇੰਸਾਨ
ਭਾਰਤ ਮੇਰੇ ਅੰਦਰ ਹੈ
ਭਾਰਤ ਹੀ ਮੇਰਾ ਮਾਨ
ਮਨਸੀਰਤ ਹੈ ਹਾਲੀ
ਅੰਨ ਧਨ ਦੀ ਦੁਕਾਨ
***************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)