ਕਿਉਂ ਰੋਵਾਂ
ਕਿਉਂ ਰੋਵਾਂ ਤੈਨੂੰ ਯਾਦ ਕਰਕੇ ?
ਮਿਲਣਾ ਕੀ ਫਰਿਆਦ ਕਰਕੇ?
ਹੱਥ ਨਾ ਰੱਖ ਦੁੱਖਦੀ ਰਗ ਤੇ
ਰੱਖ ਦਿਤਾ ਤੂੰ ਬਰਬਾਦ ਕਰਕੇ।
ਆਪਣਾ ਤੈਨੂੰ ਤਾਂ ਮੰਨ ਬੈਠੇ ਸੀ
ਦਿਲ ਤੇਰੇ ਨਾਲ ਬੰਨ ਬੈਠੇ ਸੀ
ਸਿਖਰਾਂ ਤੇ ਕਦੇ ਹੁੰਦੇ ਸੀ ਅਸੀਂ
ਰੱਖ ਦਿੱਤੇ ਤੂੰ ਬੁਨਿਆਦ ਕਰਕੇ।
ਮੁਕਾ ਦੇ ਝਗੜੇ ਝੇੜੇ ਤੂੰ ਆ ਕੇ
ਥੱਕ ਗਏ ਹਾਂ ਔਸੀਆਂ ਪਾ ਕੇ
ਕੱਖੋਂ ਹੌਲੇ ਹੋ ਬਹਿ ਗਏ ਹਾਂ
ਬਸ ਇਕ ਤੇਰੀ ਮੁਰਾਦ ਕਰਕੇ।
ਸੁਰਿੰਦਰ ਕੋਰ