ਕਦੇ ਧੁੱਪ-ਕਦੇ ਛਾਂ
ਕਦੇ ਧੁੱਪ-ਕਦੇ ਛਾਂ
————
ਕਦੇ ਧੁੱਪ
ਤੇ ਕਦੇ ਛਾਂ
ਜੇ ਮੈਂ ਚਾਹਵਾਂ
ਥੋੜ੍ਹੀ ਥੋੜ੍ਹੀ ਧੁੱਪ
ਤੇ ਮਿਲਦਾ ਮੈਨੂੰ
ਹਨੇਰਾ ਘੁੱਪ
ਜੇ ਮੈਂ ਮੰਗਾਂ ਛਾਂ
ਤੇ ਮੈਨੂੰ ਕਿੱਥੇ
ਨਾਂ ਮਿਲੇ ਥਾਂ
ਕਦੇ ਧੁੱਪ
ਤੇ ਕਦੇ ਛਾਂ
ਲੰਬਾ ਸਫਰ
ਥਕਿਆ ਮੁਸਾਫ਼ਰ
ਕਦੇ ਨਾਂ ਮਿਲੇ ਧੁੱਪ
ਕਦੇ ਨਾਂ ਮਿਲੇ ਛਾਂ
ਕਦੋਂ ਤੱਕ ਉਡੀਕਾੱ
ਹੁਣ ਤਾਂ ਸਾਰਿਆਂ
ਟੁਟਿਆਂ ਉਮੀਦਾਂ
ਕਦੇ ਧੁੱਪ
ਤੇ ਕਦੇ ਛਾਂ
ਪਹਾੜ ਵਰਗੀ
ਜ਼ਿੰਦਗੀ
ਦੱਸੋ ਕੀਂਵੇ ਕੱਟਾਂ
ਕਦੇ ਧੁੱਪ
ਤੇ ਕਦੇ ਛਾਂ
ਜਦੋਂ ਮੰਗਾਂ
ਤੇ ਮਿਲੇ ਨਾਂ
—————-
ਰਾਜੇਸ਼’ਲਲਿਤ’