ਉਡੀਕ
******* ਉਡੀਕ ********
*********************
ਰਹਿੰਦੀ ਸੱਜਣ ਦੀ ਹੈ ਉਡੀਕ
ਹਰ ਪਲ ਹਰ ਦਿਨ ਹਰ ਵੀਕ
ਦਿਨ ਰਾਤੀ ਯਾਦ ਹੈ ਸਤਾਵੇ
ਯਾਰ ਬਿਨਾ ਕਾਦੇ ਹੈ ਮੁਕਲਾਵੇ
ਅੱਖਾਂ ਖੋਲ ਖੋਲ ਕਰਾਂ ਉਡੀਕ
ਹਰ ਪਲ ਹਰ ਦਿਨ ਹਰ ਵੀਕ
ਲੰਬੇ ਲਗਦੇ ਨ ਹੁਣ ਪਰਛਾਵੇਂ
ਮੈਨੂੰ ਬੇਸ਼ੱਕ ਭੁੱਲ ਜਾ ਤੂੰ ਭਾਵੇਂ
ਅਖ਼ੀਰ ਦਮ ਤੱਕ ਰਹੂ ਉਡੀਕ
ਹਰ ਪਲ ਹਰ ਦਿਨ ਹਰ ਵੀਕ
ਤੇਰਾ ਨਾ ਹੁਣ ਮੇਰਾ ਸਰਨਾਵਾਂ
ਚਾਹੇ ਹੁਣ ਜਿੱਥੇ ਜਿਥੇ ਜਾਵਾਂ
ਸੜ ਦੇ ਰਹਿਣ ਭਾਵੇਂ ਸ਼ਰੀਕ
ਹਰ ਪਲ ਹਰ ਦਿਨ ਹਰ ਵੀਕ
ਮਨਸੀਰਤ ਦਾ ਤੂੰ ਹੈ ਪਿਆਰ
ਰੱਬ ਤੋਂ ਪਿਆਰਾ ਮੇਰਾ ਯਾਰ
ਦਿਲਾਂ ਦੇ ਸੁਰਾਂ ਦਾ਼ ਤੂੰ ਰਫ਼ੀਕ
ਹਰਪਲ ਹਰ ਦਿਨ ਹਰ ਵੀਕ
ਰਹਿੰਦੀ ਸੱਜਣ ਦੀ ਹੈ ਉਡੀਕ
ਹਰਪਲ ਹਰ ਦਿਨ ਹਰ ਵੀਕ
********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)