ईश्क की शाम सुहानी
ਇਸ਼ਕ ਦੀ ਸ਼ਾਮ ਸੁਹਾਣੀ ईश्क दी शाम सुहानी
***************** ****************
ਗੱਲ ਸੁਣ ਜਾ ਵੇ ਹਾਣੀ, गल जा वे हाणी,
ਤੂੰ ਮਨ ਦੀ ਨਹੀਂ ਜਾਣੀ। तूं मन दी नहीं जानी।
ਜਿੰਦ ਰੋਏ ਤੇ ਕੁਰਲਾਵੇ, जिंद रोये ते करलावे,
ਤੁਰ ਗਿਆ ਦਿਲਜਾਨੀ। तुर गिआ दिलजानी।
ਦਿੱਲ ਦੇ ਜ਼ਰਾ ਖੋਲ ਪੰਨੇ, दिल दे जरा खोल पन्ने,
ਦੱਸ ਤਾਂ ਸੀ,ਤੂੰ ਕੀ ਠਾਣੀ। दस तां सी,तू की ठानी।
ਚਾਰ ਦਿਨ ਦਾ ਹੈ ਮੇਲਾ, चार दिन दा है मेला,
ਜਿੰਦੜੀ ਉਡ ਜੂ ਨਿਮਾਣੀ। जिंदड़ी उड जू निमाणी।
ਸੱਚ ਸੂਨ ਜਾ, ਮੈਂ ਸੁਣਾਵਾਂ, सच सुन जा,मैं सुनावां,
ਬੇਕਦਰੀ ਸਹ ਨਹੀਂ ਹੋਣੀ। बेकदरी सह नहीं होनी।
ਨੈਣਾਂ ਤੋਂ ਮੋਤੀ ਹੈ ਕੀਰਦੇ, नैनां तों मोती हैं किरदे,
ਸ਼ੁੱਕ ਚਲਿਆ ਹੁਣ ਪਾਣੀ। सुक चलिया हुण पानी।
ਪਿਆਰ ਦਾ ਭਰਵਾਂ ਬੂਟਾ, प्यार दा भरवां बूटा,
ਇਸ਼ਕ ਦੀ ਸ਼ਾਮ ਸੁਹਾਣੀ। ईश्क दी शाम सुहानी।
ਮਨਸੀਰਤ ਚੇਤੇ ਕਰ ਰੋਏ, मनसीरत चेते कर रोये,
ਹੱਥ ਨੀ ਗੰਢ ਏ ਆਉਣੀ। हथ नी गंढ़ ए आऊनी।
****************** *******************
ਸੁਖਵਿੰਦਰ ਸਿੰਘ ਮਨਸੀਰਤ सुखविंद्र सिंह मनसीरत
ਖੇੜੀ ਰਾਓ ਵਾਲੀ (ਕੈਥਲ)