ਸੀਨੇ ਨਾਲ ਲਾਇਆ ਨਹੀਂ ਕਦੇ
![](https://cdn.sahityapedia.com/images/post/7c95e8fa5aabca9d4f3c7d5f8cf774ae_bccd5373c65e36abd27f0a09dd942f57_600.jpg)
ਸੀਨੇ ਨਾਲ ਤੂੰ ਲਾਇਆ ਨਹੀਂ ਕਦੇ ।
ਅਸੀਂ ਵੀ ਤੈਨੂੰ ਭੁਲਾਇਆ ਨਹੀਂ ਕਦੇ।
ਵਾਅਦੇ ਸਾਰੇ ਝੂਠੇ,ਝੂਠੇ ਕੌਲ ਤੇ ਕਰਾਰ
ਤੇਰੇ ਜਿੰਨਾ ਕਿਸੇ ਵੀ ਰੁਆਇਆ ਨਹੀਂ ਕਦੇ।
ਐਵੇਂ ਝੱਲੇ ਹੋ ਬੈਠਾ ,ਦਿਲ ਤੇਰੇ ਲਈ ਵੇ
ਏਨਾ ਕਦੇ ਕਿਸੇ ਭਰਮਾਇਆ ਨਹੀਂ ਕਦੇ।
ਇਸ਼ਕ ਵਾਲੇ ਮਸਲੇ,ਬੜੇ ਗੁੰਝਲਦਾਰ ਵੇ
ਇਹ ਸਾਥੋਂ ਗਿਆ , ਸੁਲਝਾਇਆ ਨਹੀਂ ਕਦੇ।
ਤੋਹਮਤ ਤੂੰ ਵੀ ਲਾ ਦਿੱਤੀ ਬੇਵਫ਼ਾਈ ਦੀ
ਏਨਾ ਸਾਨੂੰ ਕਿਸੇ ਵੀ ਸਤਾਇਆ ਨਹੀਂ ਕਦੇ।
ਸੁਰਿੰਦਰ ਕੋਰ