ੳਮਰਾਂ ਦਿਆੱ ਫਸਲਾਂ
ੳਮਰਾਂ ਦਿਆਂ ਫਸਲਾਂ
—————–
ੳਮਰਾਂ ਦਿਆਂ ਫਸਲਾਂ
ਕੱਟ ਗਇਆਂ
ਪਿੱਛੇ ਰਹੇ ਗਇਆਂ
ਪਰਾਲਿਆਂ
ਫਸਲਾੱ ਕਟੇ ਸਿਰ
ਵਾਲ਼ਿਆਂ
ਕੀ ਕਰਿਏ
ਇਨੂਂ ਸੁਟਿਏ
ਜਾਂ ਇਨੂਂ ਬਾਲਿਏ
ਉਮਰ ਪਛੇਤੀ ਦਾ
ਏ ਹੀ ਹਾਲ ਬਲਿਏ
ਸਿਰ ਹਿਲਾਂਦੇ ਰਹੇ
ਜੀਵੇਂ ਅਰਮਾਨ
ਦਿਲ ਵਿੱਚੇ
ਹੀ ਰਹੇ
ਨਾਂ ਹੱਸੇ ਤੇ ਨਾਂ ਰੋਏ
ਉਮਰਾੱ ਰਹਿਆਂ
ਧੂਏੱ ਧੀਏੱ ਵਾਲ਼ਿਆਂ
ਨਾਂ ਸੁਕਿਆਂਂ
ਨਾਂ ਗਿਲਿਆਂ
ਨਾਂ ਅੱਗ ਪਕੜੇ
ਮਾਣ ਜਲੇ
ਰਹਿਆਂ ਸਿਲਿਆਂ
ਧੂਂ ਧੂਂ ਕਰ ਧੂਆਂ ਨਿਕਲੇ
ਪਿੱਛੇ ਖੇਤ ਨੇ ਹੋ ਜਾਣਾ
ਖਾਲੀ ਖਾਲ਼ੀ ਭਾਵਿਆੱ
ਤਿਨਕਾ ਤਿਨਕਾ
ਖੇਤ ਹੋ ਗਿਆ
ਅੱਗ ਨਹੀਂ ਲੱਗੀ
ਪਰਾਲ਼ੀ ਹੋ ਗਈ
ਧੂਆਂ ਧੂੰਆਂ
ਰਿਹਾ ਖੇਤ ਸੁਲਗਦਾ ਸਾਰਾ
ਪਛੇਤੀ ਉਮਰ ਵੀ
ਸੁਲਗਦੀ ਰਹੇ ਗਈ
ਪਿਂਡ ਛੁੜਾਵੇ ਕੁਨਬਾ ਸਾਰਾ
ਫੇਰ ਚਲਣਗੇ ਹੱਲ
ਫੇਰ ਉਸਰੇਗੀ ਨਵੀਂ ਫਸਲ
ਪਰਾਲ਼ੀ ਗਈ ਜਲ
ਨਵੀਂ ਫਸਲ ਨੇ
ਖੇਤ ਲਿਆ ਮੱਲ
ਸਾਰਾ ਦਾ ਸਾਰਾ
ਪਰਾਲ਼ੀ ਨੂੰ ਜਲਾ ਕੇ
ਨਵੀ ਫਸਲ ਨੂੰ
ਮਿਲਿਆ ਖੇਤ ਸਾਰਾ ਦਾ ਸਾਰਾ
—————-
ਹਾਜੇਸ਼”ਲਲਿਤ”