ਹਰ ਅਲਫਾਜ਼ ਦੀ ਕੀਮਤ
ਹੁੰਦੀ ਹੈ ਹਰ ਅਲਫਾਜ਼ ਦੀ ਕੀਮਤ।
ਮੁੱਢੋਂ ਤੁਰੇ ਆ ਰਹੇ ਰਿਵਾਜ਼ ਦੀ ਕੀਮਤ।
ਖੰਭ ਕੁਤਰੇ ਹੋਏ ਪੰਛੀ ਤੋਂ ਜ਼ਰਾ ਪੁੱਛੋਂ
ਕੀ ਹੁੰਦੀ ਹੈ, ਪਰਵਾਜ਼ ਦੀ ਕੀਮਤ।
ਤਾਰ ਜੇ ਇੱਕ ਵੀ ਟੁੱਟ ਜਾਂਦੀ ਏ
ਰਹਿੰਦੀ ਨਹੀਂ ਕੋਈ, ਸਾਜ਼ ਦੀ ਕੀਮਤ।
ਜੁਬਾਨ ਕੱਟ ਕੇ ,ਸਮਾਜ ਦੇ ਜੁਬਾਨ ਵਾਲੇ
ਕਹਿੰਦੇ ਹੁੰਦੀ ਹੈ ਹਰ ਆਵਾਜ਼ ਦੀ ਕੀਮਤ।
ਸੁਰਿੰਦਰ ਕੌਰ