ਸੁਣ ਗੱਲ
**** ਸੁਣ ਗੱਲ ****
****************
ਨੇੜੇ ਕੁ ਹੋ ਕੇ ਸੁਣ ਗੱਲ,
ਆਜਾ ਮੇਰੇ ਨਾਲ ਚੱਲ।
ਤੇਰੇ ਬਾਝੋਂ ਹੁਣ ਮੇਰਾ,
ਸਰਣਾ ਨੀ ਇਕ ਪਲ।
ਮੇਰੇ ਸਵਾਲਾਂ ਦਾ ਜੀ,
ਤੇਰੇ ਕੋਲ ਹੀ ਹੈ ਹੱਲ।
ਕੱਠੇ ਹੋ ਚੱਲ ਪਿਆ,
ਟਿੱਡੀਆਂ ਦਾ ਸੀ ਦੱਲ।
ਉੱਚੇ ਥਾਂ ਤੇ ਮੰਦਰ ਦਾ,
ਬੱਜ ਗਿਆ ਹੈ ਟੱਲ।
ਔਕੜਾਂ ਸਹਿਣ ਦਾ ਵੀ,
ਸਿੱਖ ਲਿਆ ਹੁਣ ਵੱਲ।
ਮਨਸੀਰਤ ਚੱਲ ਪਿਆ,
ਸਾਗਰਾਂ ਦੀ ਵੇਖ ਝੱਲ।
****************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)
*******************