ਸ਼ਿਕਵੇ ਉਹ ਵੀ ਕਰਦਾ ਰਿਹਾ
ਸ਼ਿਕਵੇ ਉਹ ਵੀ ਕਰਦਾ ਰਿਹਾ।
ਗਿਲੇ ਅਸੀਂ ਵੀ ਕਰਦੇ ਰਹੇ।
ਪਰ ਦੂਰ ਦੂਰ ਤੋਂ ਇਕ ਦੂਜੇ ਦੀ
ਖੈਰ ਸੁਖ ਮੰਗਦੇ ਰਹੇ।
ਦੋਨੋਂ ਨਹੀ ਜੀ ਸਕਦੇ ਸੀ ਅਸੀਂ
ਇਕ ਦੂਜੇ ਦੇ ਬਿਨਾਂ।
ਪਰ ਹਰ ਰਾਹ ਤੇ ਫਿਰ ਵੀ
ਇਕ ਦੂਜੇ ਤੋਂ ਲੁਕਦੇ ਰਹੇ।
ਆਪਣੀਆਂ ਕਮਜ਼ੋਰੀਆਂ ਜਾਣਦੇ
ਹੋਏ ਵੀ ਅਸੀ ਦੋਵੇ।
ਆਪਣੇ ਉਤੇ ਹਮੇਸ਼ਾ
ਮਾਣ ਹੀ ਕਰਦੇ ਰਹੇ।
ਪਤਾ ਹੈ ਰਬ ਵੀ ਉਹਦਾ
ਸਾਥ ਨਹੀ ਦਿੰਦਾ।
ਜਿਹੜੇ ਉਹਦੀ ਦਿਤੀ ਜ਼ਿੰਦਗੀ
ਨੂੰ ਐਵੇ ਨਿੰਦਦੇ ਰਹੇ।
ਮੈ ਚਾਹੁੰਦਾ ਹਾਂ ਆਜ਼ਾਦ
ਹੋ ਜਾਵਾਂ ਇਸ ਤੋਂ।
ਪਰ ਪਤਾ ਨਹੀ ਦਿਨ ਕਿੰਨੇ
ਮੇਰੇ ਤੜਫਣ ਦੇ ਰਹੇ।
ਸੁਰਿੰਦਰ ਕੌਰ
ਸੁਰਿੰਦਰ ਕੌਰ