ਸ਼ਰਾਧ
ਅੱਜ ਦਿਲ ਕੀਤਾ ਕਿ ਸ਼ਰਾਧਾਂ ‘ਤੇ ਵੀ ਲਿਖਾਂ,
ਚਿਰਾਂ ਤੋਂ ਨਾ ਮੁੱਕੀਆਂ ਮਿਆਦਾਂ ‘ਤੇ ਵੀ ਲਿਖਾਂ,
ਅੱਜ ਦਿਲ ਕੀਤਾ ਕਿ ਸ਼ਰਾਧਾਂ ‘ਤੇ ਵੀ ਲਿਖਾਂ।
ਨਾ ਹੀ ਕੋਈ ਸਾਕ, ਕੰਮ-ਕਾਰ ਸ਼ੁਰੂ ਹੋਣ ਦੇਣ,
ਗੂੜ੍ਹੀ ਨੀਂਦੇ ਸੁੱਤੇ ਜਿਹੜੇ ਸਾਨੂੰ ਇਹ ਨਾ ਸੌਣ ਦੇਣ।
ਸ਼ਰਾਧਾਂ ਪਿੱਛੇ ਰੁੱਕੇ ਕੰਮ-ਕਾਜਾਂ ਤੇ ਵੀ ਲਿਖਾਂ,
ਅੱਜ ਦਿਲ ਕੀਤਾ ਕਿ ਸ਼ਰਾਧਾਂ, ‘ਤੇ ਵੀ ਲਿਖਾਂ
ਪੰਡਤ ਜੀ ਵਿੱਚੋਂ ਇਹਨੂੰ ਦਾਦਾ ਚੇਤੇ ਆਉਂਦਾ ਹੈ,
ਭਰ ਭਰ ਕੌਲੀਆਂ ਪਨੀਰ ਵੀ ਖਵਾਉਂਦਾ ਹੈ।
ਸ਼ਰਾਧਾਂ ਪਿੱਛੇ ਹੋਏ ਜੋ ਵਿਵਾਦਾਂ ਤੇ ਵੀ ਲਿਖਾਂ,
ਅੱਜ ਦਿਲ ਕੀਤਾ ਕਿ ਸ਼ਰਾਧਾਂ ਤੇ ਵੀ ਲਿਖਾਂ।
ਬਜ਼ੁਰਗ ਦੇ ਸੁਭਾਅ ਵਾਂਙ ਪ੍ਰਸ਼ਾਦਾ ਖੁਸ਼ਕ ਰਹੂਗਾ
ਲੂਣ ਵੀ ਸਵਾਦ ਨਹੀਂ ਬਜ਼ੁਰਗ ਅਨੁਸਾਰ ਪਊਗਾ।
ਵੈਸ਼ਨੂੰ ਸੀ ਲੰਗਰ ਪਿਆਜਾਂ ਤੇ ਵੀ ਲਿਖਾਂ,
ਅੱਜ ਦਿਲ ਕੀਤਾ ਕਿ ਸ਼ਰਾਧਾਂ ਤੇ ਵੀ ਲਿਖਾਂ।
ਲਿਖਦਾ ਉਦਾਸੀ ਗਲ ਸੋਲਾ ਆਨੇ ਖਰੀ ਏ
ਸੇਵਾ ਜੇ ਤਾ ਕਰਨੀ ਤਾ ਜਿਉਂਦਿਆ ਦੀ ਕਰੀਏ
ਇਹ ਦਿਖਾਵੇ ਵਾਲੇ ਰੀਤੀਆਂ ਰਿਵਾਜਾਂ ਤੇ ਵੀ ਲਿਖਾ।
ਅੱਜ ਦਿਲ ਕੀਤਾ ਕਿ ਸ਼ਰਾਧਾਂ ਤੇ ਵੀ ਲਿਖਾਂ।
ਸਹਿਜਦੀਪ ਸਿੰਘ ਉਦਾਸੀ