ਰੋਗ
******** ਰੋਗ *******
********************
ਜੇ ਲਗ ਜਾਣ ਤਨ ਨੂੰ ਰੋਗ,
ਔਖੇ ਸੌਖੇ ਪੈਂਦੇ ਨ ਪੈਣੇ ਭੋਗ।
ਇਸ਼ਕ ਦਾ ਲਗਾ ਰੋਗ ਮਾੜਾ,
ਬੰਦਾ ਰਹਿੰਦਾ ਨੀ ਕਿਸੇ ਜੋਗ।
ਰੰਨਾਂ ਦਾ ਲਗਾ ਰੋਗ ਨਿੱਕਮਾ,
ਨਹੀਂ ਚੱਲਦਾ ਕੋਈ ਵੀ ਢੋਂਗ।
ਬੁਢਾਪੇ ਦੇ ਰੋਗ ਬਹੁਤ ਮੰਦੇ,
ਪੁੱਤ ਪੋਤਰੇ ਨਹੀਂ ਦੇਂਦੇ ਚੋਗ।
ਛੜੀਆਂ ਦੇ ਵੀ ਹੈ ਕਾਰੇ ਮਾੜੇ,
ਲੱਗ ਜਾਂਦੇ ਨਸ਼ਿਆਂ ਦੇ ਰੋਗ।
ਸਿਰ ਚੜ੍ਹ ਕੇ ਬੋਲਣ ਜੇ ਰੋਗ,
ਕੱਮ ਨਹੀਂ ਆਉਂਦੇ ਨ ਯੋਗ।
ਮਿੱਤਰ ਪਿਆਰਾ ਛੱਡ ਜਾਵੇ,
ਮਾਰ ਦੇਂਦਾ ਜੜ ਤੋਂ ਵਿਯੋਗ।
ਜਦੋ ਹੋਵੇ ਬੰਦਾ ਮਨ ਤੋਂ ਦੁਖੀ,
ਵੱਧ ਜਾਂਦੇ ਬਹੁਤੇਰੇ ਮਨੋਰੋਗ।
ਮਿਲਣਾ ਬਿਛੁਡਣ ਜੱਗ ਰੀਤ,
ਹੋਂਦੇ ਮੁੱਕਦਰਾਂ ਰੰਗਲੇ ਸੰਜੋਗ।
ਕੋਰੋਣਾ ਤੋਂ ਹੈ ਦੁਨੀਆਂ ਹਾਰੀ,
ਇਸ ਤੋਂ ਵੱਡਾ ਨੀ ਕੋਈ ਰੋਗ।
ਕਿਹੜਾ ਕਿਹੜਾ ਦੁਖ ਦਸੀਏ,
ਮਨਸੀਰਤ ਮਾੜੇ ਸਾਰੇ ਰੋਗ।
*********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)