ਰੁੱਤ ਸਾਵਣ ਦੀ
******* ਰੁੱਤ ਸਾਵਣ ਦੀ *******
**************************
ਆ ਗਈ ਪਿਆਰੀ ਰੁੱਤ ਸਾਵਣ ਦੀ,
ਰਿਮਝਿਮ ਪਿਚਕਾਰੀ ਰੁੱਤ ਸਾਵਣ ਦੀ।
ਡੁੱਬੇ ਢੂੰਗੀਆਂ ਸੋਚਾਂ ਵਿਚ ਆਸ਼ਕ ਨੇ,
ਦਿਲ ਤੇ ਬਹੁਤ ਭਾਰੀ ਰੁੱਤ ਸਾਵਣ ਦੀ।
ਖਿੜ-ਖਿੜ ਖਿੜਦੀ ਕਯਾਰੀ ਫੁੱਲਾਂ ਦੀ,
ਫੁੱਲਾਂ ਭਰੀ ਪਟਾਰੀ ਰੁੱਤ ਸਾਵਣ ਦੀ।
ਬੱਦਲ ਵਾਹੀ ਛਾਈ ਹੈ ਅੰਬਰਾਂ ਵਿਚ,
ਮੀਂਹ ਦੀ ਹੈ ਤਿਆਰੀ ਰੁੱਤ ਸਾਵਣ ਦੀ।
ਅੰਗ-ਅੰਗ ਭਿੱਜਦਾ ਜਾਵੇ ਬਾਰਿਸ਼ ਚ,
ਭਿੱਜਦੀ ਕੁੜੀ ਕਵਾਰੀ ਰੁੱਤ ਸਾਵਣ ਦੀ।
ਮਨਸੀਰਤ ਸੁਣੀ ਕਹਾਣੀ ਪਿਆਰਾਂ ਦੀ,
ਹੀਰ – ਰਾਂਝੇ ਦੀ ਯਾਰੀ ਰੁੱਤ ਸਾਵਣ ਦੀ।
**************************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)