ਮੋਦੀ ਸੋਇਆ ਹੋਇਆ ਦੇਸ਼ ਦਾ
ਮੋਦੀ ਸੋਇਆ ਹੋਇਆ ਦੇਸ਼ ਦਾ
************************
ਮੰਦਾ ਹਾਲ ਹੈ ਹੋਇਆ ਦੇਸ਼ ਦਾ
ਮੋਦੀ ਸੋਇਆ ਹੋਇਆ ਦੇਸ਼ ਦਾ
ਝੂਠ ਦੀ ਪੰਡ ਖੁੱਲ ਗਈ ਮੋਦੀਆ
ਬੱਚਾ ਬੱਚਾ ਜਾਣ ਗਿਆ ਦੇਸ਼ ਦਾ
ਮਾਇਆ ਦੇ ਲੋਭ ਨੇ ਹੈ ਮਾਰਿਆ
ਕਾਲਾ ਧਨ ਰੁੜ ਗਿਆ ਦੇਸ ਦਾ
ਗੱਲਾਂ ਗੱਲਾ ਵਿੱਚ ਹੈ ਰਜਾਈਆਂ
ਭੁਕੇ ਪੇਟ ਬੰਦਾ ਹੈ ਸੌਂਦਾ ਦੇਸ਼ ਦਾ
ਘੁੱਮ ਘੁੰਮ ਤੂ ਕਦੇ ਨਹੀਂ ਥੱਕੀਆਂ
ਚੱਪਾ ਚੱਪਾ ਹੰਢਿਆ ਵਿਦੇਸ਼ ਦਾ
ਥੁੱਕ ਨਾਲ਼ ਪੁਲ ਨਹੀਂ ਹੈ ਬਣਦੇ
ਬੇੜਾ ਬਹਿ ਗਿਆ ਹੈ ਦੇਸ ਦਾ
ਮਜਦੂਰ ਬੇਫਿਜ਼ੂਲ ਹੈ ਮਾਰਿਆ
ਹਾਲੀ ਮਰ ਹੈ ਗਿਆ ਦੇਸ਼ ਦਾ
ਮਨਸੀਰਤ ਮਨੁੱਖ ਜੂਨ ਹੈ ਬੁਰੀ
ਥਾਂ ਥਾਂ ਧੱਕੇ ਖਾਂਦਾ ਇੰਸਾਂ ਦੇਸ਼ ਦਾ
**********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)