#ਮੋਤੀ
✍
★ #ਮੋਤੀ ★
ਸੁੱਖ ਦੁੱਖ ਮੇਲੇ
ਜਿੰਦ ਹਰ ਵੇਲੇ
ਛਾਂਅ ਦੇਵਣ ਮਾਂਵਾਂ
ਮੈਂ ਗੀਤ ਕਿਵੇਂ ਨਾ ਗਾਵਾਂ
ਮੈਂ ਗੀਤ ਕਿਵੇਂ ਨਾ ਗਾਵਾਂ . . .
ਚੜ੍ਹਦੇ ਲਹਿੰਦੇ
ਧੁੱਪ ਸਿਰ ਸਹਿੰਦੇ
ਰੁੱਖ ਦੇਂਦੇ ਛਾਂਵਾਂ
ਮਿੱਤਰਾਂ ਨੂੰ ਕਿਵੇਂ ਛੱਡ ਜਾਵਾਂ
ਮਿੱਤਰਾਂ ਨੂੰ ਕਿਵੇਂ ਛੱਡ ਜਾਵਾਂ . . .
ਘਰੋਂ ਕਿਸੇ ਤੁਰਨੈ
ਗਲੀ ਸਾਡੀ ਵੜਨੈ
ਕੰਨ ਖਾਧੇ ਕਾਲੇ ਕਾਂਵਾਂ
ਘਰ ਪਰਤ ਰਹੀਆਂ ਗਾਂਵਾਂ
ਘਰ ਪਰਤ ਰਹੀਆਂ ਗਾਂਵਾਂ . . .
ਜੱਗ ਸਾਰਾ ਘੁੰਮੀਏਂ
ਧਰਤੀ ਨੂੰ ਚੁੰਮੀਏਂ
ਸਾਡਾ ਗੁੰਮ ਨਾ ਜਾਏ ਸਿਰਨਾਵਾਂ
ਮੈਂ ਚਿੱਠੀਆਂ ਲਿੱਖ ਲਿੱਖ ਪਾਵਾਂ
ਮੈਂ ਚਿੱਠੀਆਂ ਲਿੱਖ ਲਿੱਖ ਪਾਵਾਂ . . .
ਹਮਸਾਏ ਹਾਣੀ
ਪੌਣ ਤੇ ਪਾਣੀ
ਸਾਹ ਲੈਂਦੇ ਵਾਂਗ ਭਰਾਵਾਂ
ਅਣਗਿਣਤ ਮੇਰੀਆਂ ਬਾਂਹਵਾਂ
ਅਣਗਿਣਤ ਮੇਰੀਆਂ ਬਾਂਹਵਾਂ . . .
ਚੋਰੀਂ ਬੁਲਾਉਣਾ
ਸ਼ਾਹੀਂ ਸਮਝਾਉਣਾ
ਲੂੰਬੜ ਲੱਭਦੇ ਉੱਚੀਆਂ ਥਾਂਵਾਂ
ਓਹੀਓ ਵੇਲਾ ਮੈਂ ਬੱਚ ਜਾਵਾਂ
ਓਹੀਓ ਵੇਲਾ ਮੈਂ ਬੱਚ ਜਾਵਾਂ . . .
ਕੌੜਿਓਂ ਕੌੜੇ
ਰਾਜੇ ਸੌੜਿਓਂ ਸੌੜੇ
ਗੁੱਡੀਆਂ ਕਿਵੇਂ ਉਡਾਵਾਂ
ਡੋਰੋਂ ਲੰਮੀਆਂ ਹੋਈਆਂ ਤਲਾਵਾਂ
ਡੋਰੋਂ ਲੰਮੀਆਂ ਹੋਈਆਂ ਤਲਾਵਾਂ . . .
ਇੱਕ ਰੁਪੱਈਆ ਤੇ ਭੇਲੀ
ਤਾਰੇ ਸਾਰੇ ਮੇਲੀ
ਵਰ ਮੰਗਿਆ ਠੰਡੀਆਂ ਹਵਾਵਾਂ
ਪਿੰਡ ਆਪਣਾ ਮੈਂ ਪਰਨਾਵਾਂ
ਪਿੰਡ ਆਪਣਾ ਮੈਂ ਪਰਨਾਵਾਂ . . .
ਉੱਚਿਓਂ ਉੱਚਾ
ਨਿੱਘਾ ਤੇ ਸੁੱਚਾ
ਘੁੱਟ-ਘੁੱਟ ਜੱਫੀਆਂ ਪਾਵਾਂ
ਮੈਂ ਮੋਤੀ ਸਿੱਪ ਮੱਥੇ ਸਜਾਵਾਂ
ਮੈਂ ਮੋਤੀ ਸਿੱਪ ਮੱਥੇ ਸਜਾਵਾਂ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨ — ੭੦੨੭੨-੧੭੩੧੨