ਮਾਫ਼ੀ ਮੰਗ
ਮਾਫ਼ੀ ਮੰਗ
ਜੈ ਪ੍ਰਕਾਸ਼ ਛੁਤਭੈਆ ਨੇਤਾ ਸੀ। ਕਿਉੰਕਿ ਉਸ ਦੀ ਹਲਕੇ ਦੇ ਵਿਧਾਇਕ ਅਤੇ ਕਵਿਨਾ ਮੰਤਰੀ ਨਾਲ ਸਿੱਧੀ ਗਲ ਬਾਤ ਸੀ।ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਹ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ। ਇਸੇ ਕਰਕੇ ਜਿਲ੍ਹੇ ਭਰ ਵਿੱਚ ਓਹਨੂੰ ਹਰ ਕੋਈ ਜਾਣਦਾ ਸੀ।
ਕਿਸੇ ਨਿਜੀ ਕੰਮ ਦੇ ਮਸਲੇ ਕਰਕੇ ਓਹ ਜ਼ਿਲ੍ਹੇ ਦੀ ਡੀ.ਸੀ. ਨਾਲ ਜਾ ਭਿੜਿਆ ਅਤੇ ਉਸ ਮਹਿਲਾ ਅਧਿਕਾਰੀ ਨੇ ਉਹਨੂੰ ਬੇਇਜ਼ਤ ਕਰਕੇ ਬਾਹਰ ਕੱਢ ਦਿੱਤਾ। ਜਾਂਦਾ ਜਾਂਦਾ ਉਹ ਕਹਿ ਰਿਹਾ ਸੀ ਮੇਰੀ ਪਹੁੰਚ ਬਹੁਤ ਦੂਰ ਤੱਕ ਆ ‘ ਛੇਤੀ ਹੀ ਪਤਾ ਲੱਗ ਜਾਊ ਕਹਿੰਦਾ ਹੋਇਆ ਬਾਹਰ ਆ ਗਿਆ।
ਬਾਹਰ ਆਕੇ ਆਪਣੇ ਆਕਾ ਮੰਤਰੀ ਨੂੰ ਸਾਰਾ ਮਸਲਾ ਸੁਣਾਇਆ।
ਮੰਤਰੀ ਨੇ ਉਸ ਨੂੰ ਤੁਰੰਤ ਅਧਿਕਾਰੀ ਕੋਲੋਂ ਮਾਫ਼ੀ ਮੰਗਣ ਦੀ ਸਲਾਹ ਦਿੱਤੀ ਅਤੇ ਉਸ ਨੂੰ ਸਮਝਾਇਆ ਕਿ ਸ਼ੁਕਰ ਕਰ ਤੈਨੂੰ ਬਾਹਰ ਹੀ ਕੱਢਿਆ ਥਾਣੇ ਚ ਨਹੀਂ ਫੜਾਇਆ।
ਛੁੱਟ ਭੈਆ ਨੇ ਪੁੱਛਿਆ ਕੌਣ ਹੈ ਇਹ ਅਧਿਕਾਰੀ।ਮਸਲਾ ਕੀ ਹੈ?
ਮੰਤਰੀ ਨੇ ਦਸਿਆ ਕਿ ਇਹ ਆਪਣੇ ਮੁੱਖਮੰਤਰੀ ਦੀ ਭਾਣਜੀ ਹੈ। ਛੇਤੀ ਜਾਕੇ ਮਾਫ਼ੀ ਮੰਗ।
ਛੁੱਟ ਭੈਆ ਨੇ ਜਾਕੇ ਅਧਿਕਾਰੀ ਤੋਂ ਮਾਫ਼ੀ ਮੰਗੀ ਅਤੇ ਛੋਟਾ ਜਿਹਾ ਮੂੰਹ ਕਰਕੇ ਬਾਹਰ ਆ ਗਿਆ।।
ਲੇਖਕ – ਵਿਨੋਦ ਸਿੱਲਾ
ਅਨੁਵਾਦਕ – ਹਰਜੀਤ ਹੈਰੀ