ਮਨ ਕੀ ਬਾਤ
***** ਮਨ ਦੀ ਬਾਤ ******
*********************
ਮਨ ਦੀ ਬਾਤ ਕਹਿਣ ਵਾਲਿਓ
ਮਨ ਦੀ ਬਾਤ ਵੀ ਕੱਦੇ ਸੁਣਿਓ
ਕੀ ਚੌਂਉਂਦੀ ਆਵਾਮ ਹਾਕਮਾਂ ਤੋਂ
ਕੱਦੇ ਮਨ ਨਾਲੋਂ ਮਨ ਤੋਂ ਪੁੱਛਿਓ
ਹੁਕਮ ਨੀ ਥੋਪੇ ਜਾਂਦੇ ਨ ਹਾਕਮਾਂ
ਰਾਏਸ਼ੁਮਾਰੀ ਨਾਲ ਥੋੜਾ ਸੋਚੀਓਂ
ਲੋਕਾਂ ਦਾ ਰਾਜ ਹੋਂਦਾ ਲੋਕਾਂ ਲਈ
ਲੋਕਤੰਤਰ ਨੂੰ ਮੱਸਾ ਕ ਸਮਝਿਊ
ਲੋਕਰਾਜ ਦੀ ਕੀ ਹੈ ਪਰਿਭਾਸ਼ਾ
ਸਵਿਧਾਨ ਨੂੰ ਤੇ ਥੋੜਾ ਕ ਪੜ੍ਹਿਓ
ਕੀ ਚਾਹੁੰਦੀ ਆਵਾਮ ਹਾਕਮਾਂ ਤੋਂ
ਮਨ ਦੀ ਬਾਤ ਤਾਂ ਕੱਦੇ ਪਰਖਿਓ
ਮਨਸੀਰਤ ਮਿੱਟੀ ਨਾਲ ਮਿੱਟੀ
ਮਿੱਟੀ ਦਾ ਮੁੱਲ ਤਾਂ ਕੱਦੇ ਜਣਿਓ
**********************
ਸੁਖਵਿੰਦਰ ਸਿੰਘ ਮਨਸੀਰਤ
ਖੇੜੀ ਰਾਓ ਵਾਲੀ (ਕੈਥਲ)